ਹਵਾਈ ਅੱਡਿਆਂ ’ਤੇ ਸਟੇਸ਼ਨਾਂ ਵਰਗਾ ਨਜ਼ਾਰਾ

0
168

ਨਵੀਂ ਦਿੱਲੀ : ਤਿਉਹਾਰਾਂ ਦੇ ਮੌਸਮ ਵਿਚ ਇੰਡੀਗੋ ਦਾ ਸਿਸਟਮ ਸ਼ਨੀਵਾਰ ਸਲੋਅ ਹੋਣ ਕਾਰਨ ਮੁੰਬਈ, ਬੇਂਗਲੁਰੂ, ਦਿੱਲੀ, ਕੋਲਕਾਤਾ ਤੇ ਹੋਰਨਾਂ ਹਵਾਈ ਅੱਡਿਆਂ ’ਤੇ ਰੇਲਵੇ ਸਟੇਸ਼ਨਾਂ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ। ਸਿਸਟਮ ਬੈਠਣ ਕਾਰਨ ਵੈੱਬਸਾਈਟ ਤੇ ਬੁਕਿੰਗ ਸੇਵਾ ’ਤੇ ਕਾਫੀ ਅਸਰ ਪਿਆ। ਮੁਸਾਫਰ ਚੈੱਕ-ਇਨ ਕਾਊਂਟਰਾਂ ’ਤੇ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਖਹਿਬੜਦੇ ਨਜ਼ਰ ਆਏ। ਇੰਡੀਗੋ ਕੌਮਾਂਤਰੀ ਉਡਾਣਾਂ ਸਣੇ ਰੋਜ਼ਾਨਾ ਦੋ ਹਜ਼ਾਰ ਤੋਂ ਵੱਧ ਉਡਾਣਾਂ ਭਰਦੀ ਹੈ।