24 C
Jalandhar
Friday, October 18, 2024
spot_img

ਹਰਿਆਣਾ ’ਚ ਹਰ ਐਗਜ਼ਿਟ ਪੋਲ ’ਚ ਹਾਰੀ ਭਾਜਪਾ

ਜੰਮੂ-ਕਸ਼ਮੀਰ ’ਚ ‘ਇੰਡੀਆ’ ਗੱਠਜੋੜ ਦੀ ਬੱਲੇ-ਬੱਲੇ
ਨਵੀਂ ਦਿੱਲੀ : ਜੰਮੂ-ਕਸ਼ਮੀਰ ’ਚ 90 ਵਿਧਾਨ ਸਭਾ ਸੀਟਾਂ ’ਤੇ ਤਿੰਨ ਫੇਜ਼ਾਂ ’ਚ 18 ਸਤੰਬਰ, 25 ਸਤੰਬਰ ਅਤੇ ਇੱਕ ਅਕਤੂਬਰ ਨੂੰ ਵੋਟਿੰਗ ਹੋਈ। ਇਸੇ ਤਰ੍ਹਾਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਮੁਕੰਮਲ ਹੋ ਗਈਆਂ। ਸ਼ਾਮ 5 ਵਜੇ ਤੱਕ 61 ਫੀਸਦੀ ਵੋਟ ਪੋਲ ਹੋਈ। ਅੰਬਾਲਾ ਵਿਧਾਨ ਸਭਾ ਸੀਟ ’ਤੇ 62.26 ਫੀਸਦੀ, ਭਿਵਾਨੀ ’ਤੇ 63.06 ਫੀਸਦੀ, ਚਰਖੀ ਦਾਦਰੀ ’ਚ 58.10 ਫੀਸਦੀ, ਫਰੀਦਾਬਾਦ ’ਚ 51.28 ਫੀਸਦੀ, ਫਤਿਹਾਬਾਦ ’ਚ 67.05 ਫੀਸਦੀ, ਗੁਰੂਗ੍ਰਾਮ ’ਚ 49.97 ਫੀਸਦੀ, ਹਿਸਾਰ ’ਚ 64.16 ਫੀਸਦੀ, ਝੱਜਰ ’ਚ 60.52 ਫੀਸਦੀ, ਜੀਂਦ ’ਚ 66.02 ਫੀਸਦੀ, ਕੈਥਲ ’ਚ 62.53 ਫੀਸਦੀ, ਕਰਨਾਲ ’ਚ 60.42 ਫੀਸਦੀ, ਕੁਰੂਕਸ਼ੇਤਰ ’ਚ 65.55 ਫੀਸਦੀ, ਮਹਿੰਦਰਗੜ੍ਹ ’ਚ 65.76 ਫੀਸਦੀ, ਮੇਵਾਤ ’ਚ 68.28 ਫੀਸਦੀ ਤੇ ਪਲਵਲ ’ਚ 67.69 ਫੀਸਦੀ ਵੋਟ ਪੋਲਿੰਗ ਹੋਈ।
ਸ਼ਨੀਵਾਰ ਜਾਰੀ ਹੋਏ ਵੱਖ-ਵੱਖ ਐਗਜ਼ਿਟ ਪੋਲਾਂ ’ਚ ਭਾਜਪਾ ਨੂੰ ਹਰਿਆਣਾ ਤੇ ਜੰਮੂ ਕਸ਼ਮੀਰ ’ਚ ਨਿਰਾਸ਼ਾ ਦਾ ਸਾਮਹਣਾ ਕਰਨ ਪੈ ਰਿਹਾ ਹੈ। ਉਥੇ ਹੀ ‘ਇੰਡੀਆ’ ਗਠਜੋੜ ਦੋਵਾਂ ਸੂਬਿਆਂ ’ਚ ਜਿੱਤ ਵੱਲ ਜਾ ਰਿਹਾ ਹੈ। ਜੰਮੂ-ਕਸ਼ਮੀਰ ਅਤੇ ਹਰਿਆਣਾ ਦੋਵਾਂ ਹੀ ਸੂਬਿਆਂ ’ਚ 90 ਸੀਟਾਂ ਹਨ। ਜੰਮੂ-ਕਸ਼ਮੀਰ ’ਚ 3 ਅਤੇ ਹਰਿਆਣਾ ’ਚ 1 ਗੇੜ ਵਿੱਚ ਵੋਟਿੰਗ ਹੋਈ। ਐਗਜ਼ਿਟ ਪੋਲ ਦੱਸ ਰਹੇ ਹਨ ਕਿ ਹਰਿਆਣਾ ’ਚ ਭਾਜਪਾ ਨੂੰ 15 ਤੋਂ 29 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਦੇ ਖਾਤੇ ’ਚ 44 ਤੋਂ 54 ਸੀਟਾਂ ਆ ਸਕਦੀਆਂ ਹਨ। ਜੇ ਜੇ ਪੀ ਨੂੰ 1, ਆਈ ਐੱਨ ਐੱਲ ਡੀ (ਪਲੱਸ) ਨੂੰ 1 ਤੋਂ 5, ਆਮ ਆਦਮੀ ਪਾਰਟੀ ਨੂੰ 0 ਤੋਂ 1 ਅਤੇ ਬਾਕੀਆਂ ਨੂੰ 4 ਤੋਂ 9 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਧਰੁਵ ਰਿਸਚਰ ਦੇ ਐਗਜ਼ਿਟ ਪੋਲ ਦੇ ਨਤੀਜਿਆਂ ’ਚ ਅਨੁਮਾਨ ਲਾਇਆ ਗਿਆ ਹੈ ਕਿ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ। ਸਰਵੇ ਮੁਤਾਬਕ ਕਾਂਗਰਸ ਨੂੰ 50 ਤੋਂ 64 ਸੀਟਾਂ ਮਿਲ ਸਕਦੀਆਂ ਹਨ, ਜਦਕਿ ਭਾਜਪਾ ਨੂੰ 22 ਤੋਂ 32 ਸੀਟਾਂ ਮਿਲ ਸਕਦੀਆਂ ਹਨ। ਪੀਪਲਜ਼ ਪਲੱਸ ਦੇ ਐਗਜ਼ਿਟ ਪੋਲ ਅਨੁਸਾਰ ਹਰਿਆਣਾ ’ਚ ਕਾਂਗਰਸ ਨੂੰ ਬਹੁਮਤ ਮਿਲ ਸਕਦਾ ਹੈ। ਇਸ ਪੋਲ ਨੇ ਹਰਿਆਣਾ ’ਚ ਕਾਂਗਰਸ ਨੂੰ 49 ਤੋਂ 61 ਸੀਟਾਂ ਜਿੱਤਣ ਦਾ ਅਨੁਮਾਨ ਲਾਇਆ ਹੈ, ਜਦਕਿ ਭਾਰਤੀ ਜਨਤਾ ਪਾਰਟੀ 20 ਤੋਂ 32 ਸੀਟਾਂ ’ਤੇ ਰਹਿ ਸਕਦੀ ਹੈ। ਸੂਬੇ ’ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਗਠਜੋੜ ਨੂੰ ਵੀ ਦੋ ਤੋਂ ਤਿੰਨ ਸੀਟਾਂ ਮਿਲ ਸਕਦੀਆਂ ਹਨ। ਜਜਪਾ ਨੂੰ ਜ਼ੀਰੋ ਤੋਂ ਇੱਕ ਸੀਟ ’ਤੇ ਸਬਰ ਕਰਨਾ ਪੈ ਸਕਦਾ ਹੈ।
‘ਦੈਨਿਕ ਭਾਸਕਰ’ ਦੇ ਐਗਜ਼ਿਟ ਪੋਲ ਅਨੁਸਾਰ ਹਰਿਆਣਾ ’ਚ ਕਾਂਗਰਸ ਨੂੰ 44 ਤੋਂ 54 ਸੀਟਾਂ ਮਿਲ ਸਕਦੀਆਂ ਹਨ। ਉਥੇ ਹੀ ਭਾਜਪਾ ਨੂੰ 19-29 ਸੀਟਾਂ ਮਿਲ ਸਕਦੀਆਂ ਹਨ, ਜਦਕਿ ਇਨੈਲੋ ਇੱਕ ਤੋਂ ਪੰਜ ਅਤੇ ਜਜਪਾ ਗਠਜੋੜ ਜ਼ੀਰੋ ਤੋਂ ਇੱਕ ਸੀਟ ਜਿੱਤ ਸਕਦਾ ਹੈ। ਰਿਪਬਲਿਕ ਭਾਰਤ ਮੈਟਿ੍ਰਜ ਅਨੁਸਾਰ ਕਾਂਗਰਸ ਨੂੰ ਸੂਬੇ ’ਚ 55 ਤੋਂ 62 ਸੀਟਾਂ ਮਿਲ ਸਕਦੀਆਂ ਹਨ। ਭਾਰਤੀ ਜਨਤਾ ਪਾਰਟੀ ਸਿਰਫ਼ 18 ਤੋਂ 24 ਸੀਟਾਂ ’ਤੇ ਸਿਮਟਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਆਈ ਐੱਨ ਐੱਲ ਡੀ ਮਤਲਬ ਇੰਡੀਅਨ ਨੈਸ਼ਨਲ ਲੋਕ ਦਲ ਦੇ ਖਾਤੇ ’ਚ 3 ਤੋਂ 6 ਸੀਟਾਂ ਆ ਸਕਦੀਆਂ ਹਨ।
ਐਗਜ਼ਿਟ ਪੋਲ ਅਨੁਸਾਰ ਭਾਜਪਾ ਨੂੰ ਜੰਮੂ-ਕਸ਼ਮੀਰ ’ਚ 28 ਤੋਂ 30 ਸੀਟਾਂ ਮਿਲ ਸਕਦੀਆਂ ਹਨ। ਉਥੇ ਹੀ ‘ਇੰਡੀਆ’ ਗਠਜੋੜ ਦੀ ਨੈਸ਼ਨਲ ਕਾਨਫਰੰਸ ਨੂੰ ਇਕੱਲੇ ਹੀ ਏਨੀਆਂ ਸੀਟਾਂ ਮਿਲ ਸਕਦੀਆਂ ਹਨ। ਉਸ ਦੇ ਨਾਲ ਚੋਣਾਂ ’ਚ ਉਤਰੀ ਕਾਂਗਰਸ ਵੀ 3 ਤੋਂ 6 ਸੀਟਾਂ ਜਿੱਤ ਸਕਦੀ ਹੈ। ਵੱਖਰੀ ਹੋ ਕੇ ਚੋਣ ਲੜ ਰਹੀ ਪੀ ਡੀ ਪੀ ਨੂੰ ਵੀ 5 ਤੋਂ 7 ਸੀਟਾਂ ਮਿਲ ਸਕਦੀਆਂ ਹਨ। ‘ਦੈਨਿਕ ਭਾਸਕਰ’ ਦੇ ਐਗਜ਼ਿਟ ਪੋਲ ਅਨੁਸਾਰ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਗਠਜੋੜ ਨੂੰ 35 ਤੋਂ 40 ਸੀਟਾਂ ਮਿਲਣ ਦਾ ਅਨੁਮਾਨ ਹੈ, ਉਥੇ ਹੀ ਭਾਜਪਾ ਨੂੰ 20 ਤੋਂ 25 ਸੀਟਾਂ ਮਿਲ ਸਕਦੀਆਂ ਹਨ। ਪੀ ਡੀ ਨੂੰ 4 ਤੋਂ 7 ਅਤੇ ਬਾਕੀਆਂ ਨੂੰ 12 ਤੋਂ 16 ਸੀਟਾਂ ਮਿਲ ਸਕਦੀਆਂ ਹਨ। ਇੰਡੀਆ ਟੂਡੇ-ਸੀ ਵੋਟਰ ਅਨੁਸਾਰ ਜੰਮੂ-ਕਸ਼ਮੀਰ ’ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੂੰ 40 ਤੋਂ 48 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ 27 ਤੋਂ 32 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਜਾ ਰਿਹਾ ਹੈ। ਪੀ ਡੀ ਪੀ ਨੂੰ 6 ਤੋਂ 12 ਤੱਕ ਸੀਟਾਂ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਪੀਪਲਜ਼ ਪਲੱਸ ਅਨੁਸਾਰ ਜੰਮੂ-ਕਸ਼ਮੀਰ ’ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੂੰ 46 ਤੋਂ 50 ਸੀਟਾਂ ’ਤੇ ਵੱਡੀ ਜਿੱਤ ਹਾਸਲ ਹੁੰਦੀ ਨਜ਼ਰ ਆ ਰਹੀ ਹੈ, ਜਦਕਿ ਭਾਜਪਾ ਨੂੰ 23 ਤੋਂ 27 ਸੀਟਾਂ ਮਿਲਣ ਦਾ ਅਨੁਮਾਨ ਹੈ। ਪੀ ਡੀ ਪੀ ਨੂੰ 7 ਤੋਂ 11 ਅਤੇ ਬਾਕੀਆਂ ਨੂੰ 4 ਤੋਂ 6 ਸੀਟਾਂ ਮਿਲ ਸਕਦੀਆਂ ਹਨ।

Related Articles

Latest Articles