24 C
Jalandhar
Friday, October 18, 2024
spot_img

ਅਮੁਲ ਯੂਰਪੀ ਬਾਜ਼ਾਰ ’ਚ ਵੀ ਦਾਖਲ ਹੋਣ ਲਈ ਤਿਆਰ

ਜਮਸ਼ੇਦਪੁਰ : ਅਮੁਲ ਅਤੇ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਜਯਨ ਮਹਿਤਾ ਨੇ ਕਿਹਾ ਹੈ ਕਿ ਅਮਰੀਕਾ ’ਚ ਅਮੁਲ ਵੱਲੋਂ ਹਾਲ ਹੀ ’ਚ ਲਾਂਚ ਕੀਤਾ ਗਿਆ ਦੁੱਧ ਬਹੁਤ ਜ਼ਿਆਦਾ ਸਫਲ ਰਿਹਾ ਹੈ ਅਤੇ ਇਹ ਹੁਣ ਯੂਰਪੀ ਬਾਜ਼ਾਰ ’ਚ ਦਾਖਲ ਹੋਣ ਲਈ ਤਿਆਰ ਹੈ। ਉਨ੍ਹਾ ਸ਼ਨਿਚਰਵਾਰ ਇੱਕ ਸਮਾਗਮ ਦੌਰਾਨ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਇਸ ਬਰਾਂਡ ਲਈ ਇਤਿਹਾਸਕ ਪਲ ਹੋਵੇਗਾ। ਮਹਿਤਾ ਮੁਤਾਬਕ ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਅਤੇ ਆਉਂਦੇ ਸਾਲਾਂ ਦੌਰਾਨ ਦੁਨੀਆ ਦੇ ਕੁੱਲ ਦੁੱਧ ਉਤਪਾਦਨ ਦਾ ਇੱਕ-ਤਿਹਾਈ ਭਾਰਤ ’ਚ ਹੋਵੇਗਾ।
ਅੱਗ ਕਾਰਨ 7 ਮੌਤਾਂ
ਮੁੰਬਈ : ਇੱਥੇ ਚੈਂਬੂਰ ਇਲਾਕੇ ਦੀ ਸਿਧਾਰਥ ਕਾਲੋਨੀ ’ਚ ਐਤਵਾਰ ਸਵੇਰੇ 5.20 ਵਜੇ ਦੋ ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਕਾਰਨ 3 ਨਾਬਾਲਗਾਂ ਸਣੇ 7 ਵਿਅਕਤੀ ਮਾਰੇ ਗਏ। ਇਮਾਰਤ ਦੇ ਹੇਠਲੇ ਹਿੱਸੇ ਦੀ ਵਰਤੋਂ ਦੁਕਾਨ ਅਤੇ ਉਪਰਲੇ ਦੀ ਰਿਹਾਇਸ਼ ਲਈ ਕੀਤੀ ਜਾ ਰਹੀ ਹੈ। ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਮੌਲਵੀ ਨੂੰ ਗੋਲੀ ਮਾਰੀ
ਮੇਰਠ : ਸੰਵੇਦਨਸ਼ੀਲ ਥਾਣਾ ਖੇਤਰ ਲਿਸਾੜੀ ਗੇਟ ’ਚ ਇਕ ਵਿਅਕਤੀ ਨੇ ਐਤਵਾਰ ਸਵੇਰੇ ਮਸਜਿਦ ਦੇ ਬਾਹਰ ਖੜ੍ਹੇ ਮੌਲਾਨਾ ਨਈਮ (35) ਨੂੰ ਗੋਲੀ ਮਾਰ ਦਿੱਤੀ, ਜੋ ਉਸ ਦੇ ਕੰਨ ’ਤੇ ਲੱਗੀ। ਨਈਮ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਸ ਗੋਲੀ ਚਲਾਉਣ ਵਾਲੇ ਸਰਤਾਜ ਨਾਂਅ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਸ ਮੁਤਾਬਕ ਹਮਲੇ ਦਾ ਕਾਰਨ ਨਹੀਂ ਪਤਾ ਲੱਗਾ।
ਆਮਿਰ ਅਲੀ ਜੂਨੀਅਰ ਹਾਕੀ ਟੀਮ ਦਾ ਕਪਤਾਨ
ਬੇਂਗਲੁਰੂ : ਆਮਿਰ ਅਲੀ ਨੂੰ ਮਲੇਸ਼ੀਆ ’ਚ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਵਾਸਤੇ 18 ਮੈਂਬਰੀ ਭਾਰਤੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਬਣਾਇਆ ਹੈ। ਉਪ ਕਪਤਾਨ ਅਨਮੋਲ ਏਕਾ ਰੋਹਿਤ ਹੋਵੇਗਾ, ਜਦਕਿ ਕੋਚ ਪੀ ਆਰ ਸ੍ਰੀਜੇਸ਼। ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 19 ਅਕਤੂਬਰ ਨੂੰ ਜਾਪਾਨ ਨਾਲ ਹੋਵੇਗਾ। ਲੀਗ ਮੈਚਾਂ ’ਚ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ 26 ਅਕਤੂਬਰ ਨੂੰ ਫਾਈਨਲ ਖੇਡਣਗੀਆਂ।

Related Articles

Latest Articles