13.8 C
Jalandhar
Saturday, December 21, 2024
spot_img

ਮਹੰਤ ਯਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ : ਮਾਇਆਵਤੀ

ਲਖਨਊ : ਬਸਪਾ ਮੁਖੀ ਮਾਇਆਵਤੀ ਨੇ ਪੈਗੰਬਰ ਮੁਹੰਮਦ ਖਿਲਾਫ ਕਥਿਤ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਗਾਜ਼ੀਆਬਾਦ ਜ਼ਿਲ੍ਹੇ ਦੇ ਡਾਸਨਾ ਸਥਿਤ ਮੰਦਰ ਦੇ ਮਹੰਤ ਯਤੀ ਨਰਸਿੰੰਘਨੰਦ ’ਤੇ ਵਰ੍ਹਦਿਆਂ ਕਿਹਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸੰਵਿਧਾਨ ’ਚ ਦਿੱਤੀ ਗਈ ਧਰਮ ਨਿਰਪੱਖਤਾ ਦੀ ਗਾਰੰਟੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਟਿੱਪਣੀ ਤੋਂ ਬਾਅਦ ਯਤੀ ਨਰਸਿੰਘਨੰਦ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ। ਮਾਇਆਵਤੀ ਨੇ ਕਿਹਾ-ਮਹੰਤ ਨੇ ਇਸਲਾਮ ਖਿਲਾਫ ਮੁੜ ਨਫਰਤੀ ਤਕਰੀਰ ਕੀਤੀ ਹੈ, ਜਿਸ ਕਾਰਨ ਪੂਰੇ ਖੇਤਰ ਅਤੇ ਦੇਸ਼ ਦੇ ਕਈ ਹਿੱਸਿਆਂ ’ਚ ਅਸ਼ਾਂਤੀ ਅਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਪੁਲਸ ਨੇ ਧਰਨਾਕਾਰੀਆਂ ਖਿਲਾਫ ਕਾਰਵਾਈ ਤਾਂ ਕੀਤੀ, ਪਰ ਅਸਲ ਮੁਲਜ਼ਮ ਬੇਖੌਫ ਹਨ।

Related Articles

Latest Articles