ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ‘ਡਬਲ ਇੰਜਣ’ ਸਰਕਾਰ ਦਾ ਮਤਲਬ ਮਹਿੰਗਾਈ, ਭਿ੍ਰਸ਼ਟਾਚਾਰ ਅਤੇ ਬੇਰੁਜ਼ਗਾਰੀ ਹੈ ਅਤੇ ਇਸ ਕਾਰਨ ਹਰਿਆਣਾ ਤੇ ਜੰਮੂੁ-ਕਸ਼ਮੀਰ ’ਚ ਭਾਜਪਾ ਦੀਆਂ ਡਬਲ ਇੰਜਣ ਸਰਕਾਰਾਂ ਦਾ ਅੰਤ ਹੋਣ ਜਾ ਰਿਹਾ ਹੈ। ਛਤਰਸਾਲ ਸਟੇਡੀਅਮ ’ਚ ‘ਜਨਤਾ ਕੀ ਅਦਾਲਤ’ ਪ੍ਰੋਗਰਾਮ ਦੌਰਾਨ ਕੇਜਰੀਵਾਲ ਨੇ ਕਿਹਾਮੈਂ ਪ੍ਰਧਾਨ ਮੰਤਰੀ ਨੂੰ ਦਿੱਲੀ ਚੋਣਾਂ ਤੋਂ ਪਹਿਲਾਂ ਐੱਨ ਡੀ ਏ ਸ਼ਾਸਤ 22 ਸੂਬਿਆਂ ’ਚ ਮੁਫਤ ਬਿਜਲੀ ਦੇਣ ਦੀ ਚੁਣੌਤੀ ਦਿੰਦਾ ਹਾਂ। ਜੇ ਉਨ੍ਹਾ ਅਜਿਹਾ ਕੀਤਾ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਜਮਹੂਰੀਅਤ ਨਹੀਂ ਅਤੇ ਇੱਥੇ ਉਪ ਰਾਜਪਾਲ ਦਾ ਰਾਜ ਹੈ। ਭਾਜਪਾ ਗਰੀਬ ਵਿਰੋਧੀ ਹੈ, ਜਿਸ ਨੇ ਦਿੱਲੀ ’ਚ ਬੱਸ ਮਾਰਸ਼ਲਾਂ, ਡਾਟਾ ਐਂਟਰੀ ਅਪਰੇਟਰਾਂ ਨੂੰ ਹਟਾ ਦਿੱਤਾ ਅਤੇ ਹੋਮਗਾਰਡਾਂ ਦੀ ਤਨਖਾਹ ਰੋਕ ਲਈ। ਭਾਜਪਾ ਨੇ ਬਿਜਲੀ, ਪਾਣੀ, ਔਰਤਾਂ ਤੋਂ ਬੱਸ ਸਫਰ, ਬਜ਼ੁਰਗਾਂ ਦੀ ਮੁਫਤ ਤੀਰਥ ਯਾਤਰਾ, ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਵੀ ਖੋਹ ਲਈਆਂ।