ਪਟਿਆਲਾ : ਸੋਮਵਾਰ ਵੱਡੇ ਤੜਕੇ ਪਟਿਆਲਾ ਨੇੜੇ ਦੋ ਸਵਿਫਟ ਕਾਰਾਂ ਦੀ ਟੱਕਰ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ 8 ਜ਼ਖਮੀ ਹੋ ਗਏ। ਪੰਜਾਬ ਨੰਬਰ ਵਾਲੀ ਸਵਿਫਟ ਕਾਰ ’ਚ ਸਵਾਰ ਮਾਂ-ਪੁੱਤ ਜਸਪਾਲ ਕੌਰ (55 ਸਾਲ) ਅਤੇ ਹਰਿੰਦਰ ਸਿੰਘ (38 ਸਾਲ) ਵਾਸੀਆਨ ਅਲਮਦੀਪੁਰ ਜ਼ਿਲ੍ਹਾ ਪਟਿਆਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਲਕਾਰ ਸਿੰਘ ਪੁੱਤਰ ਪ੍ਰੇਮ ਸਿੰਘ, ਸੁਰਿੰਦਰ ਕੌਰ ਪੁੱਤਰੀ ਬਲਜੀਤ ਸਿੰਘ, ਹਰਭਜਨ ਸਿੰਘ ਪੁੱਤਰ ਬਲਜੀਤ ਸਿੰਘ ਜ਼ਖਮੀ ਹੋ ਗਏ। ਹਰਿਆਣਾ ਨੰਬਰ ਦੀ ਕਾਰ ’ਚ ਸਵਾਰ ਪੂਨਮ ਦੇਵੀ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਪਤੀ ਪਾਵਨ ਕੁਮਾਰ ਸਮੇਤ ਬਾਕੀ ਸਵਾਰ ਜ਼ਖਮੀ ਹੋ ਗਏ।