24 C
Jalandhar
Friday, October 18, 2024
spot_img

ਖੇਤਾਂ ’ਚੋਂ ਸਾਢੇ 12 ਕਿੱਲੋ ਹੈਰੋਇਨ ਬਰਾਮਦ

ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)
ਖੇਮਕਰਨ ਪੁਲਸ ਤੇ ਬੀ ਐੱਸ ਐੱਫ਼ ਨੇ ਪਿੰਡ ਕਲਸ ਦੇ ਖੇਤਾਂ ਵਿੱਚੋਂ 12 ਕਿੱਲੋ 450 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਡੀ ਐੱਸ ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਖੇਮਕਰਨ ਪੁਲਸ ਨੂੰ ਕਲਸ ਪਿੰਡ ਤੋਂ ਸੁਖਚੈਨ ਸਿੰਘ ਦੇ ਖੇਤਾਂ ਵਿੱਚ ਪਾਣੀ ਵਾਲੀ ਪਾਈਪ ਵਿੱਚ ਕਿਸੇ ਸ਼ੱਕੀ ਵਸਤੂ ਦੇ ਮੌਜੂਦ ਹੋਣ ਸੰਬੰਧੀ ਗੁਪਤ ਜਾਣਕਾਰੀ ਪ੍ਰਾਪਤ ਹੋਈ ਸੀ। ਜਦੋਂ ਪੁਲਸ ਪਾਰਟੀ ਨੇ ਬੀ ਐੱਸ ਐੱਫ ਦੀ 103 ਬਟਾਲੀਅਨ ਨੂੰ ਨਾਲ ਲੈ ਕੇ ਉਪਰੋਕਤ ਖੇਤਾਂ ਵਿੱਚ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਉੱਥੋਂ ਪੀਲੇ ਰੰਗ ਦੀਆਂ ਛੇ ਬੋਤਲਾਂ ਵਿੱਚੋਂ 12 ਕਿੱਲੋ 450 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ ਐੱਸ ਪੀ ਨੇ ਦੱਸਿਆ ਕਿ ਉਪਰੋਕਤ ਬਰਾਮਦਗੀ ਦੇ ਸੰਬੰਧ ਵਿੱਚ ਥਾਣਾ ਖੇਮਕਰਨ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾ ਕਿਹਾ ਕਿ ਇੰਟੈਲੀਜੈਂਸ ਵਿਭਾਗ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।

Related Articles

Latest Articles