20.9 C
Jalandhar
Saturday, October 19, 2024
spot_img

ਬੰਗਲਾਦੇਸ਼ ਕੋਲ ਚਿੰਤਾ ਦਾ ਪ੍ਰਗਟਾਵਾ

ਨਵੀਂ ਦਿੱਲੀ : ਭਾਰਤ ਨੇ ਬੰਗਲਾਦੇਸ਼ ਵਿਚ ਦੁਰਗਾ ਪੂਜਾ ਦੇ ਪੰਡਾਲ ਉਤੇ ਹੋਏ ਹਮਲੇ ਅਤੇ ਕਾਲੀ ਮੰਦਰ ਵਿਚ ਮਾਤਾ ਕਾਲੀ ਦਾ ਮੁਕਟ ਚੋਰੀ ਕੀਤੇ ਜਾਣ ਵਰਗੀਆਂ ਘਟਨਾਵਾਂ ਉਤੇ ਸਨਿੱਚਰਵਾਰ ਡੂੰਘੀ ਚਿੰਤਾ ਜ਼ਾਹਰ ਕੀਤੀ। ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਨੂੰ ਅਪੀਲ ਕੀਤੀ ਹੈ ਕਿ ਹਿੰਦੂ ਭਾਈਚਾਰੇ ਸਣੇ ਸਾਰੀਆਂ ਘੱਟ ਗਿਣਤੀਆਂ ਦੇ ਲੋਕਾਂ ਤੇ ਉਨ੍ਹਾਂ ਦੇ ਧਾਰਮਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਨੂੰ ਅਫਸੋਸਨਾਕ ਘਟਨਾਵਾਂ ਕਰਾਰ ਦਿੰਦਿਆਂ ਕਿਹਾ ਕਿ ਇਹ ਅਪਵਿੱਤਰਤਾ ਦੇ ਗਿਣੇ-ਮਿੱਥੇ ਢੰਗ-ਤਰੀਕੇ ਮੁਤਾਬਕ ਚੱਲਦੀਆਂ ਦਿਖਾਈ ਦਿੰਦੀਆਂ ਹਨ।
ਤਾਂਤੀ ਬਾਜ਼ਾਰ, ਢਾਕਾ ਵਿਚ ਇਕ ਪੂਜਾ ਪੰਡਾਲ ਉਤੇ ਹੋਏ ਹਮਲੇ ਅਤੇ ਪੂਜਨੀਕ ਜੇਸ਼ੋਰੇਸ਼ਵਰੀ ਕਾਲੀ ਮੰਦਰ, ਸਤਖੀਰਾ ਵਿਚ ਹੋਈ ਚੋਰੀ ਵਰਗੀਆਂ ਘਟਨਾਵਾਂ ਨੂੰ ਭਾਰਤ ਨੇ ਗੰਭੀਰਤਾ ਨਾਲ ਲਿਆ ਹੈ। ਬੰਗਲਾਦੇਸ਼ੀ ਅਖਬਾਰ ‘ਪ੍ਰਥਮ ਆਲੋ’ ਨੇ ਤਾਂਤੀ ਬਾਜ਼ਾਰ ਵਿਚ ਦੁਰਗਾ ਪੂਜਾ ਪੰਡਾਲ ਉਤੇ ਸ਼ੁੱਕਰਵਾਰ ਰਾਤ ਕਥਿਤ ਤੌਰ ’ਤੇ ਦੇਸੀ ਬੰਬ ਸੁੱਟੇ ਜਾਣ ਦੀ ਖਬਰ ਛਾਪੀ ਹੈ।

Related Articles

Latest Articles