ਸ਼ਿਮਲਾ : ਸ਼ਿਮਲਾ ’ਚ ਸ਼ਨੀਵਾਰ ਦੁਪਹਿਰ 3:32 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੁਚਾਲ ਦੀ ਤੀਬਰਤਾ 3 ਮਾਪੀ ਗਈ। ਲੋਕ ਇਧਰ-ਉਧਰ ਭੱਜਣ ਲੱਗੇ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਸੀ।
ਬੋਇੰਗ 17 ਹਜ਼ਾਰ ਵਰਕਰਾਂ ਦੀ ਛਾਂਟੀ ਕਰੇਗੀ
ਨਿਊ ਯਾਰਕ : ਹਵਾਬਾਜ਼ੀ ਦੀ ਨਾਮੀ ਕੰਪਨੀ ਬੋਇੰਗ ਨੇ ਦਸ ਫੀਸਦੀ ਮੁਲਾਜ਼ਮ ਛਾਂਗਣ ਦੀ ਯੋਜਨਾ ਬਣਾਈ ਹੈ। ਲਗਭਗ 17 ਹਜ਼ਾਰ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਨ੍ਹਾਂ ਵਿਚ ਐਗਜ਼ੈਕਟਿਵ, ਮੈਨੇਜਰ ਤੇ ਦੂਜੇ ਮੁਲਾਜ਼ਮ ਸ਼ਾਮਲ ਹਨ। ਬੋਇੰਗ ਨੇ ਸ਼ੁੱਕਰਵਾਰ ਨੌਕਰੀਆਂ ’ਚ ਕਟੌਤੀ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਸਿਆਟਲ ਖੇਤਰ ’ਚ ਹੜਤਾਲ ਦੇ ਮੱਦੇਨਜ਼ਰ ਤੀਜੀ ਤਿਮਾਹੀ ’ਚ ਭਾਰੀ ਨੁਕਸਾਨ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਸੀ ਈ ਓ ਕੈਲੀ ਓਰਟਬਰਗ ਨੇ ਕਿਹਾ ਕਿ ਬੋਇੰਗ ਮੌਜੂਦਾ ਆਰਡਰਾਂ ਨੂੰ ਪੂਰਾ ਕਰਨ ਤੋਂ ਬਾਅਦ 2027 ’ਚ 767 ਮਾਲਵਾਹਕ ਜਹਾਜ਼ਾਂ ਦਾ ਉਤਪਾਦਨ ਵੀ ਬੰਦ ਕਰ ਦੇਵੇਗੀ।


