25.3 C
Jalandhar
Thursday, October 17, 2024
spot_img

ਕਾਰ ਨਹਿਰ ’ਚ ਡਿੱਗਣ ਨਾਲ 7 ਮੌਤਾਂ

ਗੂਹਲਾ ਚੀਕਾ : ਕੈਥਲ ਦੇ ਪਿੰਡ ਮੁੰਦੜੀ ਕੋਲੋਂ ਲੰਘਦੀ ਨਹਿਰ ’ਚ ਸਵੇਰੇ 10 ਵਜੇ ਦੇ ਕਰੀਬ ਕਾਰ ਡਿੱਗਣ ਕਾਰਨ ਇਕੋ ਪਰਵਾਰ ਦੇ 7 ਜੀਆਂ ਦੀ ਮੌਤ ਹੋ ਗਈ, ਜਦੋਂਕਿ ਇਕ ਕੁੜੀ ਲਾਪਤਾ ਦੱਸੀ ਜਾਂਦੀ ਹੈ। ਪਰਵਾਰ ਕੈਥਲ ਦੇ ਹੀ ਪਿੰਡ ਗੁਣਾ ’ਚ ਸਥਿਤ ਰਵਿਦਾਸ ਮੰਦਰ ’ਚ ਮੱਥਾ ਟੇਕਣ ਲਈ ਜਾ ਰਿਹਾ ਸੀ। ਕਾਰ ਚਾਲਕ ਦੀ ਜਾਨ ਬਚ ਗਈ, ਜਿਸ ਨੂੰ ਲੋਕਾਂ ਨੇ ਪੁੰਡਰੀ ਦੇ ਹਸਪਤਾਲ ’ਚ ਦਾਖਲ ਕਰਵਾਇਆ। ਕੈਥਲ ਦੇ ਪਿੰਡ ਡੀਗ ਦੇ ਪਰਵਾਰ ਨੇ ਮੱਥਾ ਟੇਕਣ ਤੋਂ ਬਾਅਦ ਕੈਥਲ ’ਚ ਦੁਸਹਿਰਾ ਮੇਲਾ ਵੀ ਵੇਖਣਾ ਸੀ। ਮਿ੍ਰਤਕਾਂ ਦੀ ਪਛਾਣ ਸਤਵਿੰਦਰ ਕੌਰ (50), ਚਮੇਲੀ (65), ਤੀਜੋ (45), ਫਿਜ਼ਾ (16), ਵੰਦਨਾ (10), ਰੀਆ (10) ਅਤੇ ਰਮਨਦੀਪ (6) ਵਜੋਂ ਹੋਈ ਹੈ। ਪਰਵਾਰ ਨੇ ਹਾਦਸੇ ਦਾ ਸ਼ਿਕਾਰ ਹੋਈ ਆਲਟੋ ਕਾਰ ਚਾਰ ਦਿਨ ਪਹਿਲਾਂ ਹੀ ਖਰੀਦੀ ਸੀ। ਹਾਦਸਾ ਕਾਰ ਦਾ ਬੈਲੇਂਸ ਖਰਾਬ ਹੋਣ ਕਾਰਨ ਵਾਪਰੀ ਦੱਸੀ ਜਾਂਦੀ ਹੈ।
7 ਮਜ਼ਦੂਰਾਂ ਦੀ ਮੌਤ
ਮਹਿਸਾਣਾ : ਗੁਜਰਾਤ ਦੇ ਮਹਿਸਾਣਾ ਤੋਂ ਕਰੀਬ 37 ਕਿੱਲੋਮੀਟਰ ਦੂਰ ਪਿੰਡ ਜਾਸਲਪੁਰ ’ਚ ਸਨਿੱਚਰਵਾਰ ਫੈਕਟਰੀ ਲਈ ਟੈਂਕ ਦੀ ਪੁਟਾਈ ਕਰਦੇ ਸਮੇਂ ਢਿੱਗਾਂ ਹੇਠ ਦੱਬ ਕੇ 7 ਮਜ਼ਦੂਰਾਂ ਦੀ ਮੌਤ ਹੋ ਗਈ। 19 ਸਾਲ ਦੇ ਇਕ ਮਜ਼ਦੂਰ ਨੂੰ ਬਚਾਅ ਲਿਆ ਗਿਆ, ਜਦਕਿ 2-3 ਮਜ਼ਦੂਰਾਂ ਦੀ ਭਾਲ ਕੀਤੀ ਜਾ ਰਹੀ ਸੀ।

Related Articles

Latest Articles