35.2 C
Jalandhar
Friday, October 18, 2024
spot_img

ਭਾਜਪਾ ਦਹਿਸ਼ਤਗਰਦਾਂ ਦੀ ਪਾਰਟੀ : ਖੜਗੇ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਨੂੰ ਦਹਿਸ਼ਤਗਰਦਾਂ ਦੀ ਪਾਰਟੀ ਕਰਾਰ ਦਿੱਤਾ ਹੈ। ਉਹ ਇਕ ਖਬਰ ਏਜੰਸੀ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਨੂੰ ਅਰਬਨ ਨਕਸਲ ਪਾਰਟੀ ਗਰਦਾਨਣ ਦਾ ਜਵਾਬ ਦੇ ਰਹੇ ਸਨ। ਖੜਗੇ ਨੇ ਕਿਹਾ ਕਿ ਮੋਦੀ ਦੀ ਆਦਤ ਹੈ ਕਿ ਉਹ ਹਮੇਸ਼ਾ ਕਾਂਗਰਸ ਨੂੰ ਅਰਬਨ ਨਕਸਲ ਪਾਰਟੀ ਦੱਸਦੇ ਹਨ, ਪਰ ਉਨ੍ਹਾ ਦੀ ਪਾਰਟੀ ਕੀ ਹੈ? ਭਾਜਪਾ ਦਹਿਸ਼ਤਗਰਦਾਂ ਦੀ ਪਾਰਟੀ ਹੈ, ਜਿਹੜੀ ਲਿੰਚਿੰਗ ’ਚ ਸ਼ਾਮਲ ਰਹਿੰਦੀ ਹੈ। ਮੋਦੀ ਨੂੰ ਅਜਿਹੇ ਦੋਸ਼ ਲਾਉਣ ਦਾ ਹੱਕ ਨਹੀਂ।
ਮੋਦੀ ਨੇ ਪੰਜ ਅਕਤੂਬਰ ਨੂੰ ਮਹਾਰਾਸ਼ਟਰ ਦੇ ਠਾਣੇ ’ਚ ਕਿਹਾ ਸੀ ਕਿ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਦਾ ਇਕ ਹੀ ਮਿਸ਼ਨ ਹੈਵੰਡੋ ਤੇ ਸੱਤਾ ’ਚ ਰਹੋ। ਕਾਂਗਰਸ ਨੂੰ ਅਰਬਨ ਨਕਸਲ ਗੈਂਗ ਚਲਾ ਰਹੇ ਹਨ। ਉਹ ਦੇਸ਼ ਦੇ ਵਿਰੋਧੀਆਂ ਨਾਲ ਖੜ੍ਹੀ ਹੈ।
ਖੜਗੇ ਨੇ ਕਿਹਾ ਕਿ ਜੋ ਵਿਕਾਸਵਾਦੀ ਲੋਕ ਹਨ, ਮੋਦੀ ਉਨ੍ਹਾਂ ਨੂੰ ਅਰਬਨ ਨਕਸਲ ਕਹਿ ਰਹੇ ਹਨ। ਉਨ੍ਹਾ ਦੀ ਖੁਦ ਦੀ ਪਾਰਟੀ ਦਹਿਸ਼ਤਗਰਦਾਂ ਦੀ ਹੈ, ਜਿਹੜੀ ਲਿੰਚਿੰਗ ਕਰਦੀ ਹੈ ਤੇ ਲੋਕਾਂ ਨੂੰ ਕੁੱਟਦੀ ਹੈ। ਅਨੁਸੂਚਿਤ ਜਾਤੀ ਦੇ ਲੋਕਾਂ ’ਤੇ ਪਿਸ਼ਾਬ ਕਰਦੀ ਹੈ। ਆਦਿਵਾਸੀਆਂ ਦੇ ਬਲਾਤਕਾਰ ਕਰਦੀ ਹੈ ਅਤੇ ਅਜਿਹਾ ਕਰਨ ਵਾਲਿਆਂ ਦੀ ਹਮਾਇਤ ਕਰਦੀ ਹੈ।
ਖੜਗੇ ਨੇ ਇਹ ਵੀ ਕਿਹਾ ਕਿ ਜਿਸ ਪਾਰਟੀ ਦਾ ਮਕਸਦ ਦੇਸ਼ ਨੂੰ ਵੰਡਣਾ ਹੈ, ਉਸ ਦੀ ਹਮਾਇਤ ਕਰਨ ਵਾਲੇ ਦੇਸ਼ ਵਿਚ ਹੀ ਹਨ। ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਸੰਵਿਧਾਨ ਬਦਲਣ, ਰਿਜ਼ਰਵੇਸ਼ਨ ਹਟਾਉਣ ਤੇ ਹਿੰਦੂ-ਮੁਸਲਮਾਨਾਂ ਨੂੰ ਵੰਡਣ ਦੀਆਂ ਗੱਲਾਂ ਕਰਦੇ ਹਨ ਅਤੇ ਅਕਲ ਦੂਜਿਆਂ ਨੂੰ ਵੰਡ ਰਹੇ ਹਨ।
ਖੜਗੇ ਨੇ ਬੰਗਲਾਦੇਸ਼ ਬਾਰੇ ਕਿਹਾ ਕਿ ਉਥੇ ਹਿੰਦੂਆਂ, ਸਿੱਖਾਂ ਤੇ ਬੋਧੀਆਂ ਦੀ ਰਾਖੀ ਹੋਣੀ ਚਾਹੀਦੀ ਹੈ, ਨਹੀਂ ਤਾਂ ਗੁਆਂਢੀ ਦੇਸ਼ ਲਈ ਚੰਗਾ ਨਹੀਂ ਹੋਵੇਗਾ।

Related Articles

Latest Articles