27.5 C
Jalandhar
Friday, October 18, 2024
spot_img

ਸਬਜ਼ੀਆਂ ਕਾਰਨ ਮਹਿੰਗਾਈ ਵਧੀ

ਨਵੀਂ ਦਿੱਲੀ : ਖੁਰਾਕੀ ਵਸਤਾਂ, ਖਾਸਕਰ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰ ਕੇ ਸਤੰਬਰ ਮਹੀਨੇ ਦੌਰਾਨ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿਚ ਜ਼ੋਰਦਾਰ ਵਾਧਾ ਹੋਇਆ, ਜਿਹੜੀ ਅਗਸਤ ਦੇ ਮੁਕਾਬਲੇ 8.42 ਫੀਸਦੀ ਵਧ ਕੇ 11.53 ਫੀਸਦੀ ਹੋ ਗਈ, ਜਦੋਂਕਿ ਥੋਕ ਮੁੱਲ ਮਹਿੰਗਾਈ ਦਰ ਸਤੰਬਰ ਮਹੀਨੇ ਦੌਰਾਨ ਵਧ ਕੇ 1.84 ਫੀਸਦੀ ਹੋ ਗਈ। ਇਹ ਜਾਣਕਾਰੀ ਸੋਮਵਾਰ ਜਾਰੀ ਸਰਕਾਰੀ ਵੇਰਵਿਆਂ ਵਿਚ ਦਿੱਤੀ ਗਈ ਹੈ। ਅਗਸਤ ਦੌਰਾਨ ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਦਰ 1.31 ਫੀਸਦੀ ਸੀ, ਜਿਹੜੀ ਸਤੰਬਰ ਦੌਰਾਨ 0.53 ਫੀਸਦੀ ਵਧ ਕੇ 1.84 ਫੀਸਦੀ ਹੋ ਗਈ। ਜੁਲਾਈ ਦੌਰਾਨ ਇਹ ਦਰ 2.04 ਫੀਸਦੀ ਸੀ, ਜਦੋਂਕਿ ਬੀਤੇ ਸਾਲ ਸਤੰਬਰ ਵਿਚ ਇਹ 0.07 ਫੀਸਦੀ ਘਟੀ ਸੀ। ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿਚ ਭਾਰੀ ਵਾਧਾ ਸਬਜ਼ੀਆਂ ਦੀਆਂ ਕੀਮਤਾਂ ਵਿਚ ਜ਼ੋਰਦਾਰ ਉਛਾਲ ਕਾਰਨ ਹੋਇਆ, ਕਿਉਂਕਿ ਸਬਜ਼ੀਆਂ ਦੀ ਮਹਿੰਗਾਈ ਦਰ ਸਤੰਬਰ ਦੌਰਾਨ 48.73 ਫੀਸਦੀ ਵਧੀ ਸੀ। ਅਗਸਤ ਮਹੀਨੇ ਦੌਰਾਨ ਇਹ 10.01 ਫੀਸਦੀ ਘਟ ਗਈ ਸੀ।

Related Articles

Latest Articles