20.9 C
Jalandhar
Friday, October 18, 2024
spot_img

ਬਹਿਰਾਈਚ ’ਚ ਫਿਰਕੂ ਹਿੰਸਾ, ਸ਼ੋਅ ਰੂਮਾਂ ਨੂੰ ਅੱਗਾਂ

ਬਹਿਰਾਈਚ : ਯੂ ਪੀ ਦੇ ਬਹਿਰਾਈਚ ਜ਼ਿਲ੍ਹੇ ਵਿਚ ਦੁਰਗਾ ਦੀ ਮੂਰਤੀ ਦੇ ਐਤਵਾਰ ਵਿਸਰਜਨ ਦੌਰਾਨ ਹੋਈ ਪੱਥਰਬਾਜ਼ੀ ਤੇ ਗੋਲੀਬਾਰੀ ’ਚ ਨੌਜਵਾਨ ਰਾਮ ਗੋਪਾਲ ਮਿਸ਼ਰਾ ਦੀ ਗੋਲੀ ਨਾਲ ਮੌਤ ਦੇ ਬਾਅਦ ਸੋਮਵਾਰ ਵੀ ਹਿੰਸਾ ਜਾਰੀ ਰਹੀ। ਭੀੜ ਨੇ ਬਹਿਰਾਈਚ ’ਚ ਇਕ ਹਸਪਤਾਲ ਨੂੰ ਅੱਗ ਲਾ ਦਿੱਤੀ। ਟੀ ਵੀ ਐੱਸ ਤੇ ਹੀਰੋ ਏਜੰਸੀ ਦੇ ਸ਼ੋਅਰੂਮਾਂ ਸਣੇ ਕਈ ਹੋਰ ਸ਼ੋਅਰੂਮਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਵਾਹਨ ਵੀ ਸਾੜ ਦਿੱਤੇ ਗਏ। ਹਰਦੀ, ਸਾਧੂਵਾ ਪੁਰ, ਭਗਵਾਨਪੁਰ ਤੇ ਰਾਜੀ ਚੌਰਾਹੇ ’ਤੇ ਅਗਜ਼ਨੀ ਕੀਤੀ ਤੇ ਇਕ ਧਰਮ ਸਥਾਨ ਨੂੰ ਵੀ ਤਬਾਹ ਕਰ ਦਿੱਤਾ। ਹਿੰਸਾ ਨੂੰ ਕਾਬੂ ਕਰਨ ਲਈ ਛੇ ਜ਼ਿਲ੍ਹਿਆਂ ਤੋਂ ਫੋਰਸ ਮੰਗਾਉਣੀ ਪਈ। ਇੰਟਰਨੈੱਟ ਸੇਵਾ ਬੰਦ ਕਰਨੀ ਪਈ। ਲੋਕ ਲਾਠੀਆਂ ਤੇ ਤਲਵਾਰਾਂ ਲੈ ਕੇ ਸੜਕਾਂ ’ਤੇ ਘੰੁਮ ਰਹੇ ਸਨ। ਪੁਲਸ ਨੇ ਮੁੱਖ ਮੁਲਜ਼ਮ ਸਲਮਾਨ ਸਣੇ 25 ਲੋਕਾਂ ਨੂੰ ਗਿ੍ਰਫਤਾਰ ਕਰਨ ਦੀ ਗੱਲ ਕਹੀ ਹੈ। ਬਹਿਰਾਈਚ ਦੀ ਮਹਸੀ ਤਹਿਸੀਲ ’ਚ ਪੈਂਦੇ ਮਹਾਰਾਜਗੰਜ ਕਸਬੇ ਵਿਚ ਗਾਣੇ ਨੂੰ ਲੈ ਕੇ ਵਿਵਾਦ ਤੋਂ ਬਾਅਦ ਦੂਜੇ ਫਿਰਕੇ ਦੇ ਨੌਜਵਾਨਾਂ ਨੇ ਪਥਰਾਅ ਕਰ ਦਿੱਤਾ। ਇਸ ਨਾਲ ਦੁਰਗਾ ਦੀ ਮੂਰਤੀ ਖੰਡਤ ਹੋਣ ’ਤੇ ਪੂਜਾ ਕਮੇਟੀ ਦੇ ਮੈਂਬਰਾਂ ਨੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਦੂਜੇ ਫਿਰਕੇ ਦੇ ਲੋਕ 24 ਸਾਲਾ ਰਾਮ ਗੋਪਾਲ ਮਿਸ਼ਰਾ ਨੂੰ ਖਿੱਚ ਕੇ ਘਰ ਦੇ ਅੰਦਰ ਲੈ ਗਏ ਤੇ ਗੋਲੀ ਮਾਰ ਦਿੱਤੀ। ਪੂਰੇ ਬਹਿਰਾਈਚ ਜ਼ਿਲ੍ਹੇ ਵਿਚ ਹਿੰਸਾ ਦੀਆਂ ਖਬਰਾਂ ਸਨ। ਬਹਿਰਾਈਚ-ਲਖਨਊ ਤੇ ਬਹਿਰਾਈਚ-ਸੀਤਾਪੁਰ ਹਾਈਵੇ ਵੀ ਜਾਮ ਕਰ ਦਿੱਤੇ ਗਏ ਸਨ। ਇਹ ਫਿਰਕੂ ਫਸਾਦ ਉਦੋਂ ਹੋਏ ਹਨ, ਜਦੋਂ ਅਗਲੇ ਮਹੀਨੇ ਯੂ ਪੀ ਦੀਆਂ 10 ਅਸੰਬਲੀ ਸੀਟਾਂ ਲਈ ਜ਼ਿਮਨੀ ਚੋਣਾਂ ਹੋਣੀਆਂ ਹਨ।

Related Articles

Latest Articles