ਕੈਨੇਡਾ ਦੀ ਨਵੀਂ ਹਰਕਤ ਨਾਲ ਸੰਬੰਧ ਹੋਰ ਵਿਗੜੇ

0
158

ਨਵੀਂ ਦਿੱਲੀ : ਭਾਰਤੀ ਹਾਈ ਕਮਿਸ਼ਨਰ ਤੇ ਹੋਰ ਡਿਪਲੋਮੈਟਾਂ ਨੂੰ ਖਾਲਿਸਤਾਨੀ ਦਹਿਸ਼ਤਗਰਦ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿਚ ਘੜੀਸਣ ’ਤੇ ਭਾਰਤ ਨੇ ਸੋਮਵਾਰ ਕੈਨੇਡਾ ਕੋਲ ਸਖਤ ਪ੍ਰੋਟੈੱਸਟ ਕੀਤਾ। ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਚਾਰਜ’ਡੀ ਅਫੇਅਰਜ਼ ਨੂੰ ਸੱਦ ਕੇ ਸਖਤ ਇਤਰਾਜ਼ ਦਰਜ ਕਰਾਇਆ। ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਨਿੱਝਰ ਕਤਲ ਕੇਸ ਦੀ ਜਾਂਚ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਜੋੜਨ ’ਤੇ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਹੋਰ ਤਣਾਅਪੂਰਨ ਹੋ ਗਏ ਹਨ। ਭਾਰਤ ਨੇ ਕਿਹਾ ਹੈ ਕਿ ਟਰੂਡੋ ਸਰਕਾਰ ਵੋਟ ਬੈਂਕ ਖਾਤਰ ਬਹੁਤ ਇਤਰਾਜ਼ਯੋਗ ਦੋਸ਼ ਲਾ ਰਹੀ ਹੈ।
ਵਿਦੇਸ਼ ਮੰਤਰਾਲੇ ਨੂੰ ਐਤਵਾਰ ਕੈਨੇਡਾ ਤੋਂ ਇਕ ਡਿਪਲੋਮੈਟਿਕ ਸੂਚਨਾ ਮਿਲੀ ਸੀ ਕਿ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਤੇ ਹੋਰ ਡਿਪਲੋਮੈਟ ਨਿੱਝਰ ਕਤਲ ਕਾਂਡ ਦੀ ਜਾਂਚ ਨਾਲ ਸੰਬੰਧਤ ਮਾਮਲੇ ’ਚ ‘ਨਿਗਰਾਨੀ ਵਾਲੇ ਵਿਅਕਤੀ’ ਹਨ।