25.3 C
Jalandhar
Thursday, October 17, 2024
spot_img

ਟਰੰਪ ਦੀ ਰੈਲੀ ਕੋਲ ਹਥਿਆਰਾਂ ਸਣੇ ਗਿ੍ਰਫਤਾਰ

ਲਾਸ ਏਂਜਲਸ : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਸ਼ਨੀਵਾਰ ਰਾਤ ਡੋਨਾਲਡ ਟਰੰਪ ਦੀ ਰੈਲੀ ਸਥਾਨ ਨੇੜੇ ਇਕ ਜਾਂਚ ਚੌਕੀ ’ਤੇ ਨੇਵੇਦਾ ਵਾਸੀ ਇਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ, ਜਿਸ ਦੇ ਵਾਹਨ ਵਿੱਚੋਂ ਹਥਿਆਰ ਅਤੇ ਗੋਲਾ-ਬਾਰੂਦ, ਕਈ ਫਰਜ਼ੀ ਪਾਸਪੋਰਟ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੂੰ ਉਸੇ ਦਿਨ 5000 ਅਮਰੀਕੀ ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਰਿਵਰਸਾਈਡ ਕਾਊਂਟੀ ਦੇ ਅਧਿਕਾਰੀ ਚਾਡ ਬਿਯਾਂਕੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ 49 ਸਾਲਾ ਲਾਸ ਵੇਗਾਸ ਵਾਸੀ ਇਕ ਗੈਰ-ਰਜਿਸਟਰਡ ਐੱਸ ਯੂ ਵੀ ਚਲਾ ਰਿਹਾ ਸੀ, ਜਿਸ ਤੇ ਅਵੈਧ ਲਾਇਸੈਂਸ ਪਲੇਟ ਲੱਗੀ ਸੀ ਅਤੇ ਵਿਅਕਤੀ ਪੱਤਰਕਾਰ ਹੋਣ ਦਾ ਦਾਅਵਾ ਕਰ ਰਿਹਾ ਹੀ, ਪਰ ਉਸ ਕੋਲ ਅਧਿਕਾਰਤ ਪ੍ਰਮਾਣ ਪੱਤਰ ਨਹੀਂ ਸੀ। ਉਸ ਨੂੰ 2 ਜਨਵਰੀ, 2025 ਨੂੰ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।

Related Articles

Latest Articles