ਅਹਿਮਦਾਬਾਦ : ਮੁੰਬਈ ਤੋਂ ਦਿੱਲੀ ਜਾਣ ਵਾਲੇ ਇੰਡੀਗੋ ਜਹਾਜ਼ ’ਚ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਉਸ ਨੂੰ ਮੰਗਲਵਾਰ ਰਾਤ ਰਸਤਾ ਬਦਲ ਕੇ ਅਹਿਮਦਾਬਾਦ ਉਤਾਰਿਆ ਗਿਆ। ਜਾਂਚ ਦੌਰਾਨ ਸੂਚਨਾ ਗਲਤ ਸਾਬਤ ਹੋਈ। ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਇਕ ਅਗਿਆਤ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਜਹਾਜ਼ ’ਚ ਬੰਬ ਹੋਣ ਬਾਰੇ ਦਾਅਵਾ ਕੀਤਾ। ਜਹਾਜ਼ ’ਚ 200 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ। ਜਹਾਜ਼ ਨੂੰ ਬੁੱਧਵਾਰ ਸਵੇਰੇ ਕਰੀਬ 8 ਵਜੇ ਦਿੱਲੀ ਲਈ ਰਵਾਨਾ ਕੀਤਾ ਗਿਆ।
ਦਿੱਲੀ ਤੋਂ ਬੇਂਗਲੁਰੂ ਜਾਣ ਵਾਲੇ ਅਕਾਸਾ ਏਅਰ ਦੇ ਜਹਾਜ਼ ਨੂੰ ਵੀ ਬੁੱਧਵਾਰ ਬੰਬ ਦੀ ਧਮਕੀ ਕਾਰਨ ਮੋੜਨਾ ਪਿਆ। ਉਸ ਵਿਚ 174 ਮੁਸਾਫਰ, ਤਿੰਨ ਨਿੱਕੇ ਬੱਚੇ ਤੇ 7 ਅਮਲੇ ਦੇ ਮੈਂਬਰ ਸਵਾਰ ਸਨ।


