25.3 C
Jalandhar
Thursday, October 17, 2024
spot_img

ਰਾਜ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ’ਤੇ ਨੋਟਿਸ ਜਾਰੀ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਰਾਜ ਕਮਲ ਚੌਧਰੀ ਨੂੰ ਰਾਜ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਮੁੱਖ ਸਕੱਤਰ ਰਾਹੀਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਪਟੀਸ਼ਨ ’ਚ ਚੌਧਰੀ ਨੂੰ ਇਸ ਆਧਾਰ ’ਤੇ ਹਟਾਉਣ ਦੀ ਮੰਗ ਕੀਤੀ ਗਈ ਹੈ ਕਿ ਉਹ ਇਸ ਅਹੁਦੇ ’ਤੇ ਰਹਿਣ ਦੇ ਅਯੋਗ ਹਨ, ਕਿਉਂਕਿ ਉਹ ਹੁਣ ਸੇਵਾਮੁਕਤ ਆਈ ਏ ਐੱਸ ਅਧਿਕਾਰੀ ਹਨ। ਅਗਲੀ ਸੁਣਵਾਈ 22 ਜਨਵਰੀ ਨੂੰ ਹੋਵੇਗੀ।
ਭਾਰਤ ਵੱਲੋਂ ਖੇਤਰੀ ਇਮਾਨਦਾਰੀ ’ਤੇ ਜ਼ੋਰ
ਇਸਲਾਮਾਬਾਦ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਾਕਿਸਤਾਨ ’ਚ ਸ਼ੰਘਾਈ ਸਹਿਯੋਗ ਸੰਮੇਲਨ ਵਿਚ ਬੋਲਦਿਆਂ ਕਿਹਾ ਕਿ ਜੇ ਸੀਮਾ ਪਾਰ ਗਤੀਵਿਧੀਆਂ ਅੱਤਵਾਦ, ਕੱਟੜਵਾਦ ਅਤੇ ਵੱਖਵਾਦ ਦੀਆਂ ਤਿੰਨ ਬੁਰਾਈਆਂ ’ਤੇ ਅਧਾਰਤ ਹੋਣਗੀਆਂ ਤਾਂ ਵਪਾਰ, ਊਰਜਾ ਅਤੇ ਸੰਪਰਕ ਸੁਵਿਧਾ ਜਿਹੇ ਖੇਤਰਾਂ ਵਿਚ ਸਹਿਯੋਗ ਵਧਣ ਦੀ ਸੰਭਾਵਨਾ ਨਹੀਂ ਹੈ। ਜੈਸ਼ੰਕਰ ਨੇ ਕਿਹਾ ਕਿ ਵਪਾਰ ਅਤੇ ਸੰਪਰਕ ਪਹਿਲੂਆਂ ਵਿਚ ਖੇਤਰੀ ਇਮਾਨਦਾਰੀ ਅਤੇ ਪ੍ਰਭੂਸੱਤਾ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਭਰੋਸੇ ਦੀ ਘਾਟ ’ਤੇ ਇਮਾਨਦਾਰੀ ਨਾਲ ਚਰਚਾ ਕਰਨ ਦੀ ਲੋੜ ਹੈ।

Related Articles

Latest Articles