25.3 C
Jalandhar
Thursday, October 17, 2024
spot_img

ਕਣਕ ਦੀ ਐੱਮ ਐੱਸ ਪੀ 2425 ਤੇ ਸੂਰਜਮੁਖੀ ਦੀ 5940 ਰੁਪਏ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਬੁੱਧਵਾਰ ਮਾਰਕੀਟਿੰਗ ਸੀਜ਼ਨ 2025-26 ਲਈ ਸਾਰੀਆਂ ਲਾਜ਼ਮੀ ਹਾੜ੍ਹੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ’ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ।
ਕਣਕ ਦੀ ਐੱਮ ਐੱਸ ਪੀ 150 ਰੁਪਏ ਵਧ ਕੇ 2425 ਰੁਪਏ ਹੋ ਗਈ ਹੈ। ਇਹ ਵਾਧਾ 6.59 ਫੀਸਦੀ ਹੈ।
ਰੇਪਸੀਡ ਅਤੇ ਸਰ੍ਹੋਂ ਦੀ ਐੱਮ ਐੱਸ ਪੀ 300 ਰੁਪਏ ਵਧ ਕੇ 5950 ਰੁਪਏ ਪ੍ਰਤੀ ਕੁਇੰਟਲ, ਮਸਰ ਦੀ 275 ਰੁਪਏ ਵਧ ਕੇ 6700 ਰੁਪਏ, ਛੋਲਿਆਂ ਦੀ 210 ਰੁਪਏ ਵਧ ਕੇ 5650 ਰੁਪਏ, ਸੂਰਜਮੁਖੀ ਦੀ 140 ਰੁਪਏ ਵਧ ਕੇ 5940 ਰੁਪਏ ਅਤੇ ਜੌਂ ਦੀ 130 ਰੁਪਏ ਵਧ ਕੇ 1980 ਰੁਪਏ ਹੋ ਗਈ ਹੈ।

Related Articles

Latest Articles