ਜੈਪੁਰ : ਇੰਦਰਾ ਗਾਂਧੀ ਨਹਿਰ ਪ੍ਰਾਜੈਕਟ ‘ਚ ਗੰਦਾ ਪਾਣੀ ਸੁੱਟਣ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਅਤੇ ਅਗਲੀ ਨਹਿਰਬੰਦੀ ਦੌਰਾਨ ਨਹਿਰ ਦੀ ਮੁਰੰਮਤ ਆਦਿ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ | ਗਹਿਲੋਤ ਨੇ ਟਵੀਟ ਕਰਕੇ ਦੱਸਿਆ—ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੰਦਰਾ ਗਾਂਧੀ ਨਹਿਰ ਪ੍ਰਾਜੈਕਟ ‘ਚ ਪੰਜਾਬ ਦੇ ਬੁੱਢਾ ਨਾਲਾ ਤੋਂ ਆਉਣ ਵਾਲੇ ਗੰਦੇ ਪਾਣੀ ਨੂੰ ਰੋਕਣ ਤੇ ਸਰਹਿੰਦ ਫੀਡਰ ਦੀ ਮੁਰੰਮਤ ਬਾਰੇ ਗੱਲ ਕੀਤੀ ਹੈ | ਸ੍ਰੀ ਮਾਨ ਨੇ ਵਿਸ਼ਵਾਸ ਦਿਵਾਇਆ ਹੈ ਕਿ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ ਅਤੇ ਅਗਲੀ ਨਹਿਰੀ ਬੰਦੀ ਦੌਰਾਨ ਮੁਰੰਮਤ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ |