ਜੋਹੋਰ (ਮਲੇਸ਼ੀਆ) : ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਇੱਥੇ ਜਾਪਾਨ ਨੂੰ 4-2 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਆਮਿਰ ਅਲੀ (12ਵੇਂ ਮਿੰਟ), ਗੁਰਜੋਤ ਸਿੰਘ (36ਵੇਂ), ਆਨੰਦ ਸੌਰਭ ਕੁਸ਼ਵਾਹਾ (44ਵੇਂ) ਅਤੇ ਅੰਕਿਤ ਪਾਲ (47ਵੇਂ) ਨੇ, ਜਦਕਿ ਜਾਪਾਨ ਲਈ ਤਸੂਬਾਸ਼ਾ ਤਨਾਕਾ (26ਵੇਂ) ਅਤੇ ਰਾਕੁਸ਼ੀ ਯਾਮਾਨਾਕਾ (57ਵੇਂ) ਨੇ ਗੋਲ ਕੀਤੇ। ਭਾਰਤ ਦੇ ਸਾਬਕਾ ਗੋਲਕੀਪਰ ਅਤੇ ਜੂਨੀਅਰ ਟੀਮ ਦੇ ਕੋਚ ਪੀ ਆਰ ਸ੍ਰੀਜੇਸ਼ ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬੇਹੱਦ ਸੰਤੁਸ਼ਟ ਨਜ਼ਰ ਆ ਰਹੇ ਸਨ। ਭਾਰਤ ਨੇ ਹਮਲਾਵਰ ਖੇਡ ਦਿਖਾਈ ਅਤੇ ਉਹ ਸ਼ੁਰੂ ਤੋਂ ਹੀ ਗੋਲ ਕਰਨ ਦੇ ਮੌਕੇ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ।