ਨਾਰਾਇਣਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਨਾਰਾਇਣਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਸ਼ਨੀਵਾਰ ਬਾਰੂਦੀ ਸੁਰੰਗ ਧਮਾਕਾ ਕਰਨ ਨਾਲ ਇੰਡੋ-ਤਿੱਬਤਨ ਬਾਰਡਰ ਪੁਲਸ ਦੇ ਦੋ ਜਵਾਨ ਸ਼ਹੀਦ ਹੋ ਗਏ, ਜਦਕਿ ਪੁਲਸ ਦੇ ਦੋ ਜਵਾਨ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੋਡਲੀਅਰ ਪਿੰਡ ਨੇੜੇ ਇਕ ਜੰਗਲ ’ਚ ਇਹ ਧਮਾਕਾ ਹੋਇਆ, ਜਿਸ ’ਚ ਆਈ ਟੀ ਬੀ ਪੀ ਦੀ 53ਵੀਂ ਬਟਾਲੀਅਨ ਦੇ ਦੋ ਜਵਾਨ ਅਮਰ ਪਨਵਾਰ (36) ਅਤੇ ਕੇ. ਰਾਜੇਸ਼ (36) ਸ਼ਹੀਦ ਹੋ ਗਏ।