16.2 C
Jalandhar
Monday, December 23, 2024
spot_img

ਕੋਰੀਓਗ੍ਰਾਫਰ ਰੈਮੋ ਤੇ 6 ਹੋਰਨਾਂ ਖਿਲਾਫ ਧੋਖਾਧੜੀ ਦਾ ਕੇਸ

ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਕੋਰੀਓਗ੍ਰਾਫਰ ਰੈਮੋ ਡਿਸੂਜਾ, ਉਸ ਦੀ ਪਤਨੀ ਅਤੇ ਪੰਜ ਹੋਰਨਾਂ ਖਿਲਾਫ ਇਕ ਨਾਚ ਮੰਡਲੀ ਨਾਲ 11.96 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ 26 ਸਾਲਾ ਡਾਂਸਰ ਦੀ ਸ਼ਿਕਾਇਤ ’ਤੇ 16 ਅਕਤੂਬਰ ਨੂੰ ਮੀਰਾ ਰੋਡ ਪੁਲਸ ਥਾਣੇ ’ਚ ਰੈਮੋ, ਉਸ ਦੀ ਪਤਨੀ ਲਿਜੈਲ ਅਤੇ ਪੰਜ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਐੱਫ ਆਈ ਆਰ ਮੁਤਾਬਕ ਸ਼ਿਕਾਇਤਕਰਤਾ ਤੇ ਉਸ ਦੇ ਸਾਥੀਆਂ ਨਾਲ 2018 ਤੋਂ ਜੁਲਾਈ 2024 ਵਿਚਾਲੇ ਕਥਿਤ ਤੌਰ ’ਤੇ ਧੋਖਾਧੜੀ ਕੀਤੀ ਗਈ। ਇਸ ਨਾਚ ਮੰਡਲੀ ਨੇ ਇਕ ਟੀ ਵੀ ਸ਼ੋਅ ’ਚ ਪੇਸ਼ਕਾਰੀ ਦਿੱਤੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਐੱਫ ਆਈ ਆਰ ’ਚ ਦੋਸ਼ ਲਗਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਦਿਖਾਇਆ ਕਿ ਇਹ ਗਰੁੱਪ ਉਨ੍ਹਾਂ ਦਾ ਹੈ ਅਤੇ 11.96 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਹੜੱਪ ਲਈ।

Related Articles

Latest Articles