ਮਹਿਲ ਕਲਾਂ, (ਬਲਵਿੰਦਰ ਵਜੀਦਕੇ)-ਪੱਤਰਕਾਰ ਅਵਤਾਰ ਸਿੰਘ ਅਣਖੀ ਦੇ ਵੱਡੇ ਭਰਾ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਅਣਖੀ ਦੇ ਤਾਇਆ ਲੋਕ ਘੋਲਾਂ ਦੇ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ ਦਾ ਅੰਤਮ ਸੰਸਕਾਰ ਬੁੱਧਵਾਰ ਮਹਿਲ ਕਲਾਂ ਵਿਖੇ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ‘ਚ ਹਾਜ਼ਰ ਲੋਕਾਂ ਨੇ ਉਨ੍ਹਾ ਨੂੰ ਇਨਕਲਾਬੀ ਨਾਅਰਿਆਂ ਦੀ ਗੂੰਜ ‘ਚ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ | ਇਸ ਮੌਕੇ ਬੋਲਦੀਆਂ ਸੀ.ਪੀ.ਆਈ. ਦੇ ਸੂਬਾਈ ਆਗੂ ਕਸ਼ਮੀਰ ਸਿੰਘ ਗਦਾਈਆ, ਭਾਕਿਯੂ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਇਨਕਲਾਬੀ ਕੇਂਦਰ ਦੇ ਨਰਾਇਣ ਦੱਤ ਨੇ ਕਿਹਾ ਕਿ ਕਾਮਰੇਡ ਪ੍ਰੀਤਮ ਸਿੰਘ ਦਰਦੀ ਆਪਣੇ ਆਪ ‘ਚ ਇਕ ਵੱਡੀ ਸੰਸਥਾ ਸਨ, ਜਿਨ੍ਹਾ ਆਪਣਾ ਸਮੁੱਚਾ ਜੀਵਨ ਲੋਕ ਪੱਖੀ ਸੰਘਰਸ਼ਾਂ ਲੇਖੇ ਲਾਇਆ | ਉਨ੍ਹਾ ਜਬਰ ਅਤੇ ਜ਼ੁਲਮ ਵਿਰੁੱਧ ਨਿਧੜਕ ਹੋ ਕੇ ਆਵਾਜ਼ ਬੁਲੰਦ ਕੀਤੀ ਅਤੇ ਉਹ ਆਖਰੀ ਦਮ ਤੱਕ ਲੋਕ ਸੇਵਾ ਨੂੰ ਸਮਰਪਿਤ ਰਹੇ | ਉਨ੍ਹਾਂ ਲੈਨਿਨ ਕਿਤਾਬ ਘਰ ਰਾਹੀਂ ਮਾਰਕਸਵਾਦੀ ਅਤੇ ਅਗਾਂਹਵਧੂ ਸਾਹਿਤ ਨੂੰ ਘਰ-ਘਰ ਤੱਕ ਪਹੁੰਚਾਇਆ | ਕਸ਼ਮੀਰ ਸਿੰਘ ਗਦਾਈਆ, ਅਮਰ ਸਿੰਘ ਜਲਾਲਦੀਵਾਲ, ਡਾ: ਹਰਮਿੰਦਰ ਸਿੰਘ ਸਿੱਧੂ ਨੇ ਕਮਿਊਨਿਸਟ ਪਾਰਟੀ ਦਾ ਲਾਲ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ |
ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਜਗਰਾਜ ਸਿੰਘ ਹਰਦਾਸਪੁਰਾ ਵੱਲੋਂ ਬੀ ਕੇ ਯੂ. ਡਕੌਦਾ, ਮਾ: ਗੁਰਵਿੰਦਰ ਸਿੰਘ ਕਲਾਲਾ ਵੱਲੋਂ ਐਕਸ਼ਨ ਕਮੇਟੀ ਦਾ ਝੰਡਾ ਪਾਉਣ ਤੋਂ ਇਲਾਵਾ ਅਜੀਤ ਉੱਪ ਦਫਤਰ ਸੰਗਰੂਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਅਜੀਤ ਉੱਪ ਦਫਤਰ ਬਰਨਾਲਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਲਾਡੀ, ਜ਼ਿਲ੍ਹਾ ਪ੍ਰਧਾਨ ਰਾਜੇਵਾਲ ਨਿਰਭੈ ਸਿੰਘ ਛੀਨੀਵਾਲ, ਜ਼ਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ, ਰਾਜਿੰਦਰ ਸਿੰਘ ਬਰਾੜ, ਤਰਸੇਮ ਸਿੰਘ ਗਹਿਲ, ਬਲਦੇਵ ਸਿੰਘ ਗਾਗੇਵਾਲ, ਪਰਮਿੰਦਰ ਸਿੰਘ ਹਮੀਦੀ, ਦਰਸ਼ਨ ਸਿੰਘ ਖਾਲਸਾ ਨੇ ਕਾਮਰੇਡ ਦਰਦੀ ਦੀ ਮਿ੍ਤਕ ਦੇਹ ‘ਤੇ ਦੁਸ਼ਾਲੇ ਭੇਂਟ ਕੀਤੇ | ਇਸ ਮੌਕੇ ਸੂਬਾਈ ਆਗੂ ਮਾ: ਰਾਜਿੰਦਰ ਸਿੰਘ ਭਦੌੜ, ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ, ਜ਼ਿਲ੍ਹਾ ਪ੍ਰਧਾਨ ਕਾਦੀਆਂ ਜਗਸੀਰ ਸਿੰਘ ਛੀਨੀਵਾਲ, ਰਿੰਕਾ ਕੁਤਬਾ ਬਾਹਮਣੀਆਂ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਜਥੇ: ਅਜਮੇਰ ਸਿੰਘ ਮਹਿਲ ਕਲਾਂ, ਪ੍ਰਧਾਨ ਗਗਨਦੀਪ ਸਿੰਘ ਸਰਾਂ, ਰਾਜ ਪਨੇਸਰ, ਮੰਗਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਰੂੜੇਕੇ, ਸੁਰਜੀਤ ਸਿੰਘ ਦਿਹੜ, ਭੋਲਾ ਸਿੰਘ ਕਲਾਲ ਮਾਜਰਾ, ਸਰਬਜੀਤ ਸਿੰਘ ਸ਼ੰਭੂ, ਪਰਮਜੀਤ ਸਿੰਘ ਕੁਠਾਲਾ, ਬਲਵਿੰਦਰ ਸਿੰਘ ਲਿੱਤਰ, ਪਰਮਿੰਦਰ ਕੌਰ ਚੰਡੀਗੜ੍ਹ, ਬਾਬਾ ਰਾਜਵਿੰਦਰ ਸਿੰਘ ਟਿੱਬਾ, ਸ਼ੇਰ ਸਿੰਘ ਫਰਵਾਹੀ, ਅਮਰਜੀਤ ਸਿੰਘ ਕੁੱਕੂ, ਅਵਤਾਰ ਸਿੰਘ ਬੱਬੀ, ਰਾਜਿੰਦਰ ਸਿੰਘ ਗੋਗੀ, ਚੇਅਰਮੈਨ ਜਗਸੀਰ ਸਿੰਘ ਖਾਲਸਾ, ਖੁਸ਼ੀਆ ਸਿੰਘ, ਪ੍ਰਧਾਨ ਸ਼ੇਰ ਸਿੰਘ ਖਾਲਸਾ, ਜਗਜੀਤ ਸਿੰਘ ਮਾਹਲ, ਜਗਦੇਵ ਸਿੰਘ ਕਲਸੀ, ਜਥੇ: ਗੁਰਮੇਲ ਸਿੰਘ ਛੀਨੀਵਾਲ, ਮਲਕੀਤ ਸਿੰਘ ਵਜੀਦਕੇ, ਗੁਰਦੀਪ ਸਿੰਘ ਸੋਢਾ, ਗੋਬਿੰਦਰ ਸਿੰਘ ਸਿੱਧੂ, ਜਗਮੋਹਣ ਸ਼ਾਹ ਰਾਏਸਰ, ਬਾਬੂ ਰੋਸ਼ਨ ਲਾਲ ਬਾਂਸਲ, ਵੇਦ ਪ੍ਰਕਾਸ਼ ਗੁਪਤਾ, ਦਰਸ਼ਨ ਸਿੰਘ ਪੰਡੋਰੀ, ਜਗਰਾਜ ਸਿੰਘ ਮੂੰਮ, ਚਮਕੌਰ ਸਿੰਘ ਮਠਾੜੂ, ਸੁਖਪਾਲ ਸਿੰਘ ਸੇਖੋਂ, ਬੇਅੰਤ ਸਿੰਘ ਮਿੱਠੂ, ਕੁਲਵੀਰ ਸਿੰਘ ਔਲਖ, ਮੁਖਤਿਆਰ ਸਿੰਘ ਛਾਪਾ, ਬਲਜੀਤ ਸਿੰਘ ਪੰਡੋਰੀ, ਗੁਰੀ ਔਲਖ, ਬਵਨ ਸਿੰਘ ਖਿਆਲੀ, ਕਰਨੈਲ ਸਿੰਘ ਗਾਂਧੀ, ਪ੍ਰੇਮ ਕੁਮਾਰ ਪਾਸੀ, ਜਤਿੰਦਰ ਦਿਉਗਣ, ਡਾ: ਮਿੱਠੂ ਮੁਹੰਮਦ, ਬਲਜਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੋਨੀ, ਮੇਘ ਰਾਜ ਜ਼ੋਸ਼ੀ, ਬਲਵਿੰਦਰ ਸਿੰਘ ਵਜੀਦਕੇ, ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਲੋਹਗੜ੍ਹ, ਪ੍ਰਦੀਪ ਸਿੰਘ ਕਰਮਗੜ੍ਹ, ਰਮਨਦੀਪ ਸਿੰਘ ਠੁੱਲੀਵਾਲ, ਜਗਸੀਰ ਸਿੰਘ ਧਾਲੀਵਾਲ, ਸੁਖਵੀਰ ਸਿੰਘ ਜਗਦੇ, ਨਵਕਿਰਨ ਸਿੰਘ ਪੱਤੀ, ਲੇਖਕ ਪਰਮ ਸਹਿਜੜਾ, ਗਾਇਕ ਪੈਵੀ ਧੰਜਲ, ਡਾ: ਰਾਜੂ ਗਿੱਲ, ਜਸਵੀਰ ਸਿੰਘ ਵਜੀਦਕੇ, ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ, ਗੁਰਸੇਵਕ ਸਿੰਘ ਸੋਹੀ, ਨਰਿੰਦਰ ਸਿੰਘ ਪਾਸੀ ਆਦਿ ਹਾਜ਼ਰ ਸਨ | ਕਾਮਰੇਡ ਪ੍ਰੀਤਮ ਸਿੰਘ ਦਰਦੀ ਦਾ ਅੰਗੀਠਾ ਸੰਭਾਲਣ ਫੁੱਲ ਚੁਗਣ ਦੀ ਰਸਮ 11 ਅਗਸਤ (ਵੀਰਵਾਰ) ਨੂੰ ਸਵੇਰੇ 9 ਵਜੇ, ਮਹਿਲ ਕਲਾਂ (ਬਰਨਾਲਾ) ਵਿਖੇ ਹੋਵੇਗੀ |




