37.2 C
Jalandhar
Thursday, March 28, 2024
spot_img

ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲੀ ਸ਼ਰਮਨਾਕ

ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਬੁੱਧਵਾਰ ਦੋਸ਼ ਲਾਇਆ ਕਿ ਰਾਸ਼ਨ ਕਾਰਡਧਾਰਕਾਂ ਨੂੰ ਤਿਰੰਗਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣੀ ਸ਼ਰਮਨਾਕ ਹੈ | ਪੀਲੀਭੀਤ ਤੋਂ ਲੋਕ ਸਭਾ ਮੈਂਬਰ ਵਰੁਣ ਗਾਂਧੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ—ਇਹ ਮੰਦਭਾਗਾ ਹੋਵੇਗਾ, ਜੇ 75ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਗਰੀਬਾਂ ‘ਤੇ ਬੋਝ ਬਣ ਜਾਂਦਾ ਹੈ | ਰਾਸ਼ਨ ਕਾਰਡਧਾਰਕਾਂ ਨੂੰ ਜਾਂ ਤਾਂ ਤਿਰੰਗਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਾਂ ਬਦਲੇ ਵਿਚ ਉਨ੍ਹਾਂ ਦੇ ਰਾਸ਼ਨ ਦੇ ਹਿੱਸੇ ਦੀ ਕਟੌਤੀ ਕੀਤੀ ਜਾ ਰਹੀ ਹੈ | ਹਰ ਭਾਰਤੀ ਦੇ ਦਿਲ ‘ਚ ਵਸੇ ਤਿਰੰਗੇ ਦੀ ਕੀਮਤ ਗਰੀਬ ਦੀ ਬੁਰਕੀ ਖੋਹ ਕੇ ਵਸੂਲਣੀ ਸ਼ਰਮਨਾਕ ਹੈ | ਇਸ ਵੀਡੀਓ ‘ਚ ਕੁਝ ਰਾਸ਼ਨ ਕਾਰਡਧਾਰਕ ਸ਼ਿਕਾਇਤ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਤਿਰੰਗਾ 20 ਰੁਪਏ ‘ਚ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles