ਨਵੀਂ ਦਿੱਲੀ : ਹਾਕੀ ਇੰਡੀਆ ਨੇ ਜਰਮਨੀ ਖਿਲਾਫ ਦੁਵੱਲੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਡਿਫੈਂਡਰ ਵਰੁਣ ਕੁਮਾਰ ਨੇ ਟੀਮ ਵਿਚ ਵਾਪਸੀ ਕੀਤੀ ਹੈ। ਕੁਮਾਰ ਨੂੰ ਸਾਬਕਾ ਜੂਨੀਅਰ ਵਾਲੀਬਾਲ ਖਿਡਾਰਨ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਰਕੇ ਪੈਰਿਸ ਉਲੰਪਿਕਸ ਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਜਰਮਨੀ ਖਿਲਾਫ ਦੋ ਟੈਸਟ ਮੈਚ 23 ਤੇ 24 ਅਕਤੂਬਰ ਨੂੰ ਖੇਡੇ ਜਾਣੇ ਹਨ। ਬੇਂਗਲੁਰੂ ਪੁਲਸ ਨੇ ਇਸ ਸਾਲ ਫਰਵਰੀ ਵਿਚ ਵਰੁਣ ਖਿਲਾਫ ਪੋਕਸੋ ਐਕਟ ਤਹਿਤ ਦੋਸ਼ ਆਇਦ ਕੀਤੇ ਸਨ। ਸ਼ਿਕਾਇਤਕਰਤਾ 22 ਸਾਲਾ ਮਹਿਲਾ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਪੰਜ ਸਾਲਾਂ ਦੌਰਾਨ (ਜਦੋਂ ਉਹ ਨਾਬਾਲਗ ਸੀ) ਵਰੁਣ ਨੇ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਹਾਕੀ ਇੰਡੀਆ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਵਰੁਣ ਕੁਮਾਰ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕੀਤੇ ਜਾਣ ਬਾਅਦ ਹੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਦੀ ਅਗਵਾਈ ਹਰਮਨਪ੍ਰੀਤ ਸਿੰਘ ਕਰਨਗੇ, ਜਦੋਂਕਿ ਵਿਵੇਕ ਸਾਗਰ ਪ੍ਰਸਾਦ ਉਪ ਕਪਤਾਨ ਹੋਣਗੇ।
ਟੀਮ ਇਸ ਤਰ੍ਹਾਂ ਹੈ : ਗੋਲਕੀਪਰ : ਕਿ੍ਰਸ਼ਨ ਬਹਾਦੁਰ ਪਾਠਕ, ਸੂਰਜ ਕਰਕੇਰਾ; ਡਿਫੈਂਡਰ : ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਸੰਜੇ, ਸੁਮਿਤ, ਨੀਲਮ ਸੰਜੀਪ ਐਕਸ; ਮਿਡਫੀਲਡਰ : ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ (ਉਪ ਕਪਤਾਨ), ਵਿਸ਼ਨੂੰ ਕਾਂਤ ਸਿੰਘ, ਨੀਲਾਕਾਂਤਾ ਸ਼ਰਮਾ, ਸ਼ਮਸ਼ੇਰ ਸਿੰਘ, ਮੁਹੰਮਦ, ਰਾਹੀਲ ਮੌਸੀਨ, ਰਜਿੰਦਰ ਸਿੰਘ; ਫਾਰਵਰਡ : ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਆਦਿਤਿਆ ਅਰਜੁਨ ਲਾਲਾਗੇ, ਦਿਲਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ।