9.8 C
Jalandhar
Sunday, December 22, 2024
spot_img

ਸੈਣੀ ਵੱਲੋਂ ਮੰਤਰਾਲਿਆਂ ਦੀ ਵੰਡ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਹੈ। ਉਨ੍ਹਾ ਆਪਣੇ ਕੋਲ ਗ੍ਰਹਿ, ਵਿੱਤ, ਆਬਕਾਰੀ, ਕਰ, ਟਾਊਨ ਐਂਡ ਕੰਟਰੀ ਪਲਾਨਿੰਗ ਤੇ ਅਰਬਨ ਅਸਟੇਟ, ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸੱਭਿਆਚਾਰ, ਨਿਆਂ ਪ੍ਰਸ਼ਾਸਨ, ਆਮ ਪ੍ਰਸ਼ਾਸਨ, ਅਪਰਾਧਕ ਜਾਂਚ (ਸੀ ਆਈ ਡੀ), ਅਮਲਾ ਤੇ ਸਿਖਲਾਈ ਅਤੇ ਕਾਨੂੰਨ ਤੇ ਵਿਧਾਨਕ ਵਿਭਾਗ ਰੱਖੇ ਹਨ। ਸੱਤ ਵਾਰ ਦੇ ਵਿਧਾਇਕ ਅਤੇ ਕੈਬਨਿਟ ’ਚ ਸਭ ਤੋਂ ਸੀਨੀਅਰ ਅਨਿਲ ਵਿਜ ਨੂੰ ਊਰਜਾ, ਟਰਾਂਸਪੋਰਟ ਅਤੇ ਲੇਬਰ ਵਿਭਾਗ ਦਿੱਤੇ ਹਨ। ਉਹ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਧੀਨ ਗ੍ਰਹਿ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸਨ। ਪਹਿਲੀ ਵਾਰ ਦੀ ਮਹਿਲਾ ਵਿਧਾਇਕ ਸ਼ਰੂਤੀ ਚੌਧਰੀ ਨੂੰ ਮਹਿਲਾ ਤੇ ਬਾਲ ਵਿਕਾਸ ਅਤੇ ਸਿੰਚਾਈ ਤੇ ਜਲ ਸਰੋਤ ਅਲਾਟ ਕੀਤੇ ਗਏ ਹਨ, ਜਦੋਂ ਕਿ ਆਰਤੀ ਸਿੰਘ ਰਾਓ ਨੂੰ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਆਯੂਸ਼ ਵਿਭਾਗ ਦਿੱਤੇ ਗਏ ਹਨ। ਰਾਓ ਨਰਬੀਰ ਸਿੰਘ ਨੂੰ ਉਦਯੋਗ ਤੇ ਵਣਜ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਜਦਕਿ ਮਹੀਪਾਲ ਢਾਂਡਾ ਨੂੰ ਸਕੂਲ ਅਤੇ ਉਚੇਰੀ ਸਿੱਖਿਆ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿਪੁਲ ਗੋਇਲ ਨੂੰ ਮਾਲ ਤੇ ਆਫਤ ਪ੍ਰਬੰਧਨ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸ਼ਹਿਰੀ ਹਵਾਬਾਜ਼ੀ, ਅਰਵਿੰਦ ਸ਼ਰਮਾ ਨੂੰ ਜੇਲ੍ਹ ਤੇ ਸਹਿਕਾਰਤਾ, ਸ਼ਿਆਮ ਸਿੰਘ ਰਾਣਾ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ, ਰਣਬੀਰ ਗੰਗਵਾ ਨੂੰ ਪਬਲਿਕ ਹੈਲਥ ਇੰਜੀਨੀਅਰਿੰਗ ਅਤੇ ਕਿ੍ਰਸ਼ਨ ਕੁਮਾਰ ਬੇਦੀ ਨੂੰ ਸਮਾਜਕ ਨਿਆਂ, ਸਸ਼ਕਤੀਕਰਨ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼ੇ੍ਰਣੀਆਂ ਭਲਾਈ, ਕਿ੍ਰਸ਼ਨ ਲਾਲ ਪੰਵਾਰ ਨੂੰ ਵਿਕਾਸ ਤੇ ਪੰਚਾਇਤਾਂ, ਖਾਣਾਂ ਅਤੇ ਭੂ-ਵਿਗਿਆਨ, ਰਾਜ ਮੰਤਰੀ (ਸੁਤੰਤਰ ਚਾਰਜ) ਰਾਜੇਸ਼ ਨਾਗਰ ਨੂੰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਜਦੋਂ ਕਿ ਰਾਜ ਮੰਤਰੀ ਗੌਰਵ ਗੌਤਮ (ਸੁਤੰਤਰ ਚਾਰਜ) ਨੂੰ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਤੇ ਖੇਡ ਵਿਭਾਗ ਦਿੱਤੇ ਗਏ ਹਨ।

Related Articles

Latest Articles