9.8 C
Jalandhar
Sunday, December 22, 2024
spot_img

ਦਿੱਲੀ ਧਮਾਕੇ ਦੀ ਖਾਲਿਸਤਾਨੀ ਐਂਗਲ ਤੋਂ ਵੀ ਜਾਂਚ

ਨਵੀਂ ਦਿੱਲੀ : ਦਿੱਲੀ ਪੁਲਸ ਨੇ ਇੱਥੇ ਸੀ ਆਰ ਪੀ ਐੱਫ ਸਕੂਲ ਨੇੜੇ ਹੋਏ ਧਮਾਕੇ ’ਚ ਸੰਭਾਵਤ ਖਾਲਿਸਤਾਨੀ ਸੰਬੰਧਾਂ ਦੀ ਜਾਂਚ ਲਈ ਇੱਕ ਗਰੁੱਪ ਬਾਰੇ ਵੇਰਵੇ ਜਾਨਣ ਲਈ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਪੱਤਰ ਲਿਖਿਆ ਹੈ।
ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਖੇਤਰ ’ਚ ਐਤਵਾਰ ਸਵੇਰੇ ਸੀ ਆਰ ਪੀ ਐੱਫ ਸਕੂਲ ਕੋਲ ਧਮਾਕਾ ਹੋਇਆ ਸੀ। ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ, ਪਰ ਇਕ ਸਾਈਨ ਬੋਰਡ, ਨੇੜਲੀਆਂ ਦੁਕਾਨਾਂ ਦੇ ਹੋਰਡਿੰਗ ਅਤੇ ਮੌਕੇ ’ਤੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ ਸਨ। ਪੁਲਸ ਸੂਤਰਾਂ ਨੇ ਕਿਹਾ ਕਿ ਉਨ੍ਹਾ ਘਟਨਾ ਤੋਂ ਪਹਿਲਾਂ ਦੀ ਰਾਤ ਇੱਕ ਸ਼ੱਕੀ ਦੀ ਸੀ ਸੀ ਟੀ ਵੀ ਫੁਟੇਜ਼ ਬਰਾਮਦ ਕੀਤੀ ਹੈ। ਉਧਰ ਸੋਸ਼ਲ ਮੀਡੀਆ ’ਤੇ ਇਕ ਕਥਿਤ ਟੈਲੀਗ੍ਰਾਮ ਪੋਸਟ ਸਰਕੂਲੇਟ ਹੋਈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਧਮਾਕਾ ਕਥਿਤ ਤੌਰ ’ਤੇ ਭਾਰਤੀ ਏਜੰਟਾਂ ਵੱਲੋਂ ਖਾਲਿਸਤਾਨ-ਪੱਖੀ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੇ ਬਦਲੇ ਵਜੋਂ ਕੀਤਾ ਗਿਆ ਸੀ। ਐਤਵਾਰ ਦੇਰ ਸ਼ਾਮ ਸੋਸ਼ਲ ਮੀਡੀਆ ’ਤੇ ਇਹ ਪੋਸਟ ਸਾਹਮਣੇ ਆਈ, ਜਿਸ ਨੇ ਧਮਾਕੇ ਪਿੱਛੇ ਖਾਲਿਸਤਾਨੀ ਸਮਰਥਕ ਵੱਖਵਾਦੀਆਂ ਦੀ ਸੰਭਾਵਤ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ। ਇੱਕ ਪੁਲਸ ਸੂਤਰ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਪੋਸਟ ਨਾਲ ਜੁੜੇ ਜਸਟਿਸ ਲੀਗ ਇੰਡੀਅਨ ਗਰੁੱਪ ਦੇ ਨਿਰਮਾਤਾ ਦੇ ਵੇਰਵੇ ਜਾਣਨ ਲਈ ਟੈਲੀਗ੍ਰਾਮ ਨੂੰ ਲਿਖਿਆ ਹੈ, ਜਿਸ ’ਚ ਧਮਾਕੇ ਦੇ ਸੀ ਸੀ ਟੀ ਵੀ ਫੁਟੇਜ਼ ਦੀ ਵੀਡੀਓ ਨੂੰ ਖਾਲਿਸਤਾਨ ਜ਼ਿੰਦਾਬਾਦ ਵਾਟਰਮਾਰਕ ਦੇ ਨਾਲ ਸਾਂਝਾ ਕੀਤਾ ਗਿਆ ਸੀ। ਜਸਟਿਸ ਲੀਗ ਇੰਡੀਆ ਵੱਲੋਂ ਟੈਲੀਗ੍ਰਾਮ ਪੋਸਟ ’ਚ ਲਿਖਿਆ ਗਿਆ ਹੈਜੇ ਭਾਰਤੀ ਕਾਇਰ ਏਜੰਸੀ ਅਤੇ ਉਨ੍ਹਾਂ ਦੇ ਮਾਲਕ ਸੋਚਦੇ ਹਨ ਕਿ ਉਹ ਸਾਡੀ ਆਵਾਜ਼ ਨੂੰ ਬੰਦ ਕਰਨ ਲਈ ਸਾਡੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਗੁੰਡਿਆਂ ਨੂੰ ਨਿਯੁਕਤ ਕਰ ਸਕਦੇ ਹਨ ਤਾਂ ਉਹ ਮੂਰਖਾਂ ਦੀ ਦੁਨੀਆ ’ਚ ਰਹਿੰਦੇ ਹਨ, ਉਹ ਕਲਪਨਾ ਨਹੀਂ ਕਰ ਸਕਦੇ ਕਿ ਅਸੀਂ ਉਨ੍ਹਾਂ ਦੇ ਕਿੰਨੇ ਨੇੜੇ ਹਾਂ ਅਤੇ ਅਸੀਂ ਕਿਸੇ ਵੀ ਸਮੇਂ ਹਮਲਾ ਕਰਨ ਦੇ ਕਿੰਨੇ ਸਮਰੱਥ ਹਾਂ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਧਮਾਕੇ ਤੋਂ ਇਕ ਰਾਤ ਪਹਿਲਾਂ ਦੀ ਸੀ ਸੀ ਟੀ ਵੀ ਫੁਟੇਜ਼ ਬਰਾਮਦ ਕੀਤੀ ਹੈ, ਜਿਸ ਵਿਚ ਚਿੱਟੀ ਟੀ-ਸ਼ਰਟ ਵਿਚ ਇਕ ਸ਼ੱਕੀ ਵਿਅਕਤੀ ਨੂੰ ਮੌਕੇ ’ਤੇ ਦੇਖਿਆ ਗਿਆ ਹੈ। ਉਨ੍ਹਾ ਨੇ ਕਿਹਾ ਕਿ ਸ਼ੱਕ ਹੈ ਕਿ ਪਲਾਸਟਿਕ ਦੇ ਥੈਲੇ ’ਚ ਲਪੇਟਿਆ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਈ ਡੀ) ਸਕੂਲ ਦੀ ਕੰਧ ਦੇ ਨੇੜੇ ਇੱਕ ਫੁੱਟ ਡੂੰਘੇ ਟੋਏ ’ਚ ਲੁਕਾਇਆ ਗਿਆ ਸੀ।

Related Articles

Latest Articles