ਇੰਡਸਟ੍ਰੀਅਲ ਅਲਕੋਹਲ ’ਤੇ ਸੂਬਿਆਂ ਦਾ ਅਖਤਿਆਰ : ਸੁਪਰੀਮ ਕੋਰਟ

0
152

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 8:1 ਬਹੁਮਤ ਦੇ ਫੈਸਲੇ ’ਚ ਬੁੱਧਵਾਰ ਸੱਤ ਜੱਜਾਂ ਦੀ ਬੈਂਚ ਦੇ 27 ਸਾਲ ਪੁਰਾਣੇ ਫੈਸਲੇ ਨੂੰ ਪਲਟ ਦਿੱਤਾ। ਫੈਸਲਾ ਸੁਣਾਉਂਦਿਆਂ ਬੈਂਚ ਨੇ ਕਿਹਾ ਕਿ ਸੂਬਿਆਂ ਕੋਲ ਇੰਡਸਟ੍ਰੀਅਲ ਅਲਕੋਹਲ ਦੇ ਉਤਪਾਦਨ, ਨਿਰਮਾਣ ਅਤੇ ਸਪਲਾਈ ’ਤੇ ਰੈਗੂਲੇਟਰੀ ਸ਼ਕਤੀ ਹੈ। ਇਸ ਸੰਬੰਧੀ ਸਾਲ 1997 ’ਚ ਸੱਤ ਜੱਜਾਂ ਦੀ ਬੈਂਚ ਨੇ ਫੈਸਲਾ ਦਿੱਤਾ ਸੀ ਕਿ ਇੰਡਸਟ੍ਰੀਅਲ ਅਲਕੋਹਲ ਦੇ ਉਤਪਾਦਨ ’ਤੇ ਨੇਮਬੰਦੀ ਅਖਤਿਆਰ ਕੇਂਦਰ ਨੂੰ ਹਾਸਲ ਹਨ।
ਇਹ ਕੇਸ 2010 ’ਚ ਨੌਂ ਜੱਜਾਂ ਦੀ ਬੈਂਚ ਕੋਲ ਭੇਜਿਆ ਗਿਆ ਸੀ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਿਨ੍ਹਾਂ ਨੇ ਆਪਣੇ ਅਤੇ ਸੱਤ ਹੋਰ ਜੱਜਾਂ ਲਈ ਤਾਜ਼ਾ ਫੈਸਲਾ ਲਿਖਿਆ, ਨੇ ਕਿਹਾ ਕਿ ਕੇਂਦਰ ਕੋਲ ਰੈਗੂਲੇਟਰੀ ਸ਼ਕਤੀ ਦੀ ਘਾਟ ਹੈ। ਜਸਟਿਸ ਬੀਵੀ ਨਾਗਰਤਨਾ ਨੇ ਬਹੁਮਤ ਦੇ ਫੈਸਲੇ ਨਾਲ ਅਸਹਿਮਤੀ ਜਤਾਈ ਹੈ।