21.5 C
Jalandhar
Sunday, December 22, 2024
spot_img

ਮਾਧਵੀ ਬੁੱਚ ਸੰਸਦੀ ਕਮੇਟੀ ਅੱਗੇ ਪੇਸ਼ ਨਹੀਂ ਹੋਈ

ਨਵੀਂ ਦਿੱਲੀ : ਸ਼ੇਅਰ ਬਾਜ਼ਾਰ ਨੂੰ ਸੰਚਾਲਤ ਕਰਨ ਵਾਲੇ ਅਦਾਰੇ ਸੇਬੀ ਦੀ ਮੁਖੀ ਮਾਧਵੀ ਪੁਰੀ ਬੁੱਚ ਵੀਰਵਾਰ ਸੰਸਦ ਦੀ ਲੋਕ ਲੇਖਾ ਕਮੇਟੀ ਅੱਗੇ ਪੇਸ਼ ਨਹੀਂ ਹੋਈ, ਜਿਸ ਕਾਰਨ ਕਮੇਟੀ ਦੇ ਮੁਖੀ ਕਾਂਗਰਸ ਦੇ ਕੇ ਸੀ ਵੇਣੂਗੋਪਾਲ ਨੂੰ ਮੀਟਿੰਗ ਮੁਲਤਵੀ ਕਰਨੀ ਪਈ। ਦੂਜੇ ਪਾਸੇ ਹਾਕਮ ਧਿਰ ਐੱਨ ਡੀ ਏ ਦੇ ਮੈਂਬਰਾਂ ਨੇ ਵੇਣੂਗੋਪਾਲ ਉਤੇ ਇਕਪਾਸੜ ਫੈਸਲੇ ਲੈਣ ਦੇ ਦੋਸ਼ ਲਾਉਂਦਿਆਂ ਇਸ ਸੰਬੰਧੀ ਲੋਕ ਸਭਾ ਸਪੀਕਰ ਕੋਲ ਵਿਰੋਧ ਦਰਜ ਕਰਵਾਇਆ ਹੈ।
ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਮੇਟੀ ਨੂੰ ਸਵੇਰੇ 9.30 ਵਜੇ ਬੁੱਚ ਤੋਂ ਸੁਨੇਹਾ ਮਿਲਿਆ ਕਿ ਉਹ ਤੇ ਉਨ੍ਹਾ ਦੀ ਟੀਮ ‘ਜ਼ਰੂਰੀ ਰੁਝੇਵਿਆਂ’ ਕਾਰਨ ਕਮੇਟੀ ਅੱਗੇ ਅੱਜ ਪੇਸ਼ ਨਹੀਂ ਹੋ ਸਕਣਗੇ। ਵੇਣੂਗੋਪਾਲ ਨੇ ਕਿਹਾ ਕਿ ਇਕ ਔਰਤ ਦੀ ਬੇਨਤੀ ਉਤੇ ਗੌਰ ਕਰਦਿਆਂ ਉਨ੍ਹਾ ਇਹ ਮੀਟਿੰਗ ਕਿਸੇ ਹੋਰ ਦਿਨ ਕੀਤੇ ਜਾਣ ਲਈ ਮੁਲਤਵੀ ਕਰਨਾ ਬਿਹਤਰ ਸਮਝਿਆ ਹੈ। ਵਿਰੋਧੀ ਧਿਰ ਦੇ ਇਕ ਮੈਂਬਰ ਨੇ ਕਿਹਾ ਕਿ ਮੀਟਿੰਗ ਸ਼ੁਰੂ ਹੋਣ ਤੋਂ ਮਹਿਜ਼ ਦੋ ਘੰਟੇ ਤੋਂ ਵੀ ਘੱਟ ਸਮਾਂ ਰਹਿ ਜਾਣ ਉਤੇ ਬੁੱਚ ਵੱਲੋਂ ਹਾਜ਼ਰ ਨਾ ਹੋਣ ਦਾ ਕੀਤਾ ਗਿਆ ਫੈਸਲਾ ਸੰਸਦੀ ਕਮੇਟੀ ਦੀ ਤੌਹੀਨ ਹੈ। ਦੂਜੇ ਪਾਸੇ ਭਾਜਪਾ ਮੈਂਬਰਾਂ ਨੇ ਦੋਸ਼ ਲਾਇਆ ਕਿ ਵੇਣੂਗੋਪਾਲ, ਜੋ ਕਾਂਗਰਸ ਦੇ ਸੀਨੀਅਰ ਆਗੂ ਹਨ, ਨੇ ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਕਮੇਟੀ ਮੁਖੀ ਉਤੇ ‘ਆਪਣੇ ਆਪ ਹੀ’ ਫੈਸਲੇ ਲੈਣ ਦੇ ਦੋਸ਼ ਵੀ ਲਾਏ।

Related Articles

Latest Articles