ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨ ਕੰਪਨੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨਿਵੇਸ਼ ਕਰਨ ਲਈ ਭਾਰਤ ਤੋਂ ਬਿਹਤਰ ਕੋਈ ਥਾਂ ਨਹੀਂ ਹੈ। ਇਹ ਭਾਰਤ ਦੀ ਵਿਕਾਸ ਕਥਾ ਦਾ ਹਿੱਸਾ ਬਨਣ ਦਾ ਸਹੀ ਸਮਾਂ ਹੈ। ‘ਏਸ਼ੀਆ ਪੈਸਿਫਿਕ ਕਾਨਫਰੰਸ ਆਫ ਜਰਮਨ ਬਿਜ਼ਨਸ’ ਦੇ 18ਵੇਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਲਈ ‘ਮੇਡ ਇਨ ਇੰਡੀਆ’ ਅਤੇ ‘ਮੇਕ ਫਾਰ ਦਾ ਵਰਲਡ’ ਪਹਿਲ ਵਿਚ ਸ਼ਾਮਲ ਹੋਣ ਦਾ ਇਹ ਸਹੀ ਸਮਾਂ ਹੈ।
ਉਨ੍ਹਾ ਕਿਹਾ ਕਿ ਜਰਮਨ ਨੇ ਭਾਰਤ ਦੇ ਹੁਨਰਮੰਦ ਕਰਮਚਾਰੀਆਂ ’ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਸ਼ਾਨਦਾਰ ਹੈ, ਕਿਉਂਕਿ ਯੂਰਪੀਅਨ ਰਾਸ਼ਟਰ ਨੇ ਹੁਨਰਮੰਦ ਭਾਰਤੀ ਕਰਮਚਾਰੀਆਂ ਲਈ ਵੀਜ਼ਿਆਂ ਦੀ ਗਿਣਤੀ 20,000 ਤੋਂ ਵਧਾ ਕੇ 90,000 ਕਰਨ ਦਾ ਫੈਸਲਾ ਕੀਤਾ ਹੈ।