8.6 C
Jalandhar
Thursday, January 9, 2025
spot_img

ਅਮਰੀਕੀ ਰਾਸ਼ਟਰਪਤੀ ਲਈ ਗਹਿਗੱਚ ਮੁਕਾਬਲਾ

ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨੂੰ ਹੁਣ ਭਾਵੇਂ ਦੋ ਹਫਤਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਦੋਹਾਂ ਉਮੀਦਵਾਰਾਂ ਉਪ-ਰਾਸ਼ਟਰਪਤੀ ਤੇ ਡੈਮੋਕਰੇਟ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਡੋਨਾਲਡ ਟਰੰਪ ਦਰਮਿਆਨ ਫਸਵੀਂ ਟੱਕਰ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਜਾਰੀ ਦੋ ਸਰਵੇਖਣਾਂ ਵਿਚ ਦੋਵਾਂ ਉਮੀਦਵਾਰਾਂ ਦਰਮਿਆਨ ਟਾਈ (ਬਰਾਬਰ ਵੋਟਾਂ ਵਾਲੀ ਸਥਿਤੀ) ਸਾਹਮਣੇ ਆਈ ਹੈ।
ਇਹ ਸਰਵੇਖਣ ਨਿਊਯਾਰਕ ਟਾਈਮਜ਼ ਅਤੇ ਸੀ ਐੱਨ ਐੱਨ ਨੇ ਜਾਰੀ ਕੀਤੇ ਹਨ। ਇਸ ਦੇ ਮੱਦੇਨਜ਼ਰ ਮੁਲਕ ਦੇ ਦੋ ਵੱਡੇ ਅਖਬਾਰਾਂ ਵਾਸ਼ਿੰਗਟਨ ਪੋਸਟ ਤੇ ਲਾਸ ਏਂਜਲਸ ਟਾਈਮਜ਼ ਨੇ ਲੀਕ ਤੋਂ ਹਟ ਕੇ ਕਿਸੇ ਵੀ ਉਮੀਦਵਾਰ ਦੀ ਹਮਾਇਤ ਨਾ ਕਰਨ ਦਾ ਫੈਸਲਾ ਕੀਤਾ ਹੈ। ਟਾਈਮਜ਼ ਦੇ ਸਰਵੇਖਣ ਵਿਚ ਦੋਵੇਂ ਉਮੀਦਵਾਰਾਂ ਨੂੰ 48 ਫੀਸਦੀ ਉਤੇ ਬਰਾਬਰੀ ’ਤੇ ਦਿਖਾਇਆ ਗਿਆ ਹੈ, ਜਿਸ ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿਚ ਹੈਰਿਸ ਨੂੰ ਜੋ 3 ਫੀਸਦੀ ਦੀ ਲੀਡ ਹਾਸਲ ਸੀ, ਉਹ ਹੁਣ ਖਤਮ ਹੋ ਗਈ ਹੈ, ਹਾਲਾਂਕਿ ਇਸ ਫਰਕ ਨੂੰ ਗਲਤੀ ਦੀ ਹੱਦ ਦੇ ਅੰਦਰ ਦੱਸਿਆ ਗਿਆ ਹੈ। ਸਰਵੇਖਣ ਦਾ ਵਿਸ਼ਲੇਸ਼ਣ ਕਰਦਿਆਂ ਅਖਬਾਰ ਨੇ ਲਿਖਿਆ ਹੈਹੁਣ ਜਦੋਂ ਲੱਖਾਂ ਅਮਰੀਕੀ ਪਹਿਲਾਂ ਹੀ ਵੋਟਾਂ ਪਾ ਚੁੱਕੇ ਹਨ, ਤਾਂ ਚੋਣਾਂ ਦੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਦੌਰਾਨ ਆਉਣ ਵਾਲੇ ਨਤੀਜੇ ਬੀਬੀ ਹੈਰਿਸ ਦਾ ਹੌਸਲਾ ਵਧਾਉਣ ਵਾਲੇ ਨਹੀਂ ਹਨ।
ਸੀ ਐੱਨ ਐੱਨ ਦੇ ਸਰਵੇਖਣ ਵਿਚ ਦੋਹਾਂ ਉਮੀਦਵਾਰਾਂ ਦੀ 47 ਫੀਸਦੀ ਉਤੇ ਟਾਈ ਦਿਖਾਈ ਗਈ ਹੈ। ਇਸ ਮੁਤਾਬਕ ਹੈਰਿਸ ਨੂੰ 1 ਅਕਤੂਬਰ ਨੂੰ ਜਿਹੜੀ ਦੋ ਫੀਸਦੀ ਦੀ ਲੀਡ ਹਾਸਲ ਸੀ, ਉਸ ਵਿਚ ਕਮੀ ਆਈ ਹੈ। ਇਸੇ ਦੌਰਾਨ ਦੋਹਾਂ ਉਮੀਦਵਾਰਾਂ ਵੱਲੋਂ ਇਕ-ਦੂਜੇ ਉਤੇ ਤਿੱਖੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ।

Related Articles

Latest Articles