ਪੇਟਰਾਪੋਲ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਕਿਹਾ ਕਿ ਸਰਹੱਦ ਪਾਰੋਂ ਹੁੰਦੀ ਘੁਸਪੈਠ ਨੂੰ ਰੋਕਣ ਨਾਲ ਹੀ ਪੱਛਮੀ ਬੰਗਾਲ ਵਿਚ ਅਮਨ ਸਥਾਪਤ ਕੀਤਾ ਜਾ ਸਕਦਾ ਹੈ। ਉਨ੍ਹਾ ਦਾਅਵਾ ਕੀਤਾ ਕਿ 2026 ਵਿਚ ਪੱਛਮੀ ਬੰਗਾਲ ’ਚ ਭਾਜਪਾ ਦੇ ਸੱਤਾ ਵਿਚ ਆਉਣ ’ਤੇ ਹੀ ਗੈਰਕਾਨੂੰਨੀ ਪਰਵਾਸ ਰੁਕ ਸਕਦਾ ਹੈ।
ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਪੇਟਰਾਪੋਲ ਲੈਂਡ ਪੋਰਟ ਵਿਖੇ ਨਵੇਂ ਯਾਤਰੀ ਟਰਮੀਨਲ ਦੀ ਇਮਾਰਤ ਤੇ ਕਾਰਗੋ ਗੇਟ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸੂਬੇ ਦੀ ਟੀ ਐੱਮ ਸੀ ਸਰਕਾਰ ਨੂੰ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਭੰਡਿਆ ਤੇ ਰਾਜ ਦੇ ਲੋਕਾਂ ਨੂੰ ਨਸੀਹਤ ਦਿੱਤੀ ਕਿ ਉਹ 2026 ਵਿਚ ਸਿਆਸੀ ਬਦਲਾਅ ਲੈ ਕੇ ਆਉਣ।