ਮੰਡੀ : ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਚੌਰ ਘਾਟੀ ਦੇ ਬਰਧਾਣ ’ਚ ਸ਼ਨੀਵਾਰ ਦੇਰ ਰਾਤ ਮਾਰੂਤੀ ਕਾਰ ਡੂੰਘੀ ਖਾਈ ’ਚ ਡਿੱਗਣ ਕਾਰਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਸਾਰੇ ਨੌਜਵਾਨ ਧਮਚਿਆਣ ਪਿੰਡ ਦੇ ਸਨ ਤੇ ਬਰੋਟ ’ਚ ਵਿਆਹ ਤੋਂ ਪਰਤ ਰਹੇ ਸਨ।
ਐਤਵਾਰ ਸਵੇਰੇ ਚਰਵਾਹੇ ਨੇ ਸੜਕ ਤੋਂ ਕਰੀਬ 700 ਮੀਟਰ ਹੇਠਾਂ ਖਾਈ ’ਚ ਡਿੱਗੀ ਕਾਰ ਦੇਖੀ ਤਾਂ ਇਸ ਦੀ ਸੂਚਨਾ ਨੇੜਲੇ ਪਿੰਡ ਵਾਸੀਆਂ ਨੂੰ ਦਿੱਤੀ। ਮਿ੍ਰਤਕਾਂ ਦੀ ਪਛਾਣ ਰਾਜੇਸ਼, ਗੰਗੂ, ਕਰਨ, ਸਾਗਰ ਤੇ ਅਜੈ ਵਜੋਂ ਹੋਈ ਹੈ, ਜਿਨ੍ਹਾਂ ਵਿਚ ਇਕ ਦੀ ਉਮਰ 16 ਸਾਲ ਦੇ ਕਰੀਬ ਤੇ ਬਾਕੀਆਂ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।