ਮਲਮਪੁਰ : ਕੇਰਲਾ ਦੇ ਮਲਮਪੁਰ ਜ਼ਿਲ੍ਹੇ ਦੇ ਅੰਨਾਕੱਲੂ ਇਲਾਕੇ ਵਿਚ ਝਟਕਿਆਂ ਨਾਲ ਵਿਸਫੋਟਕ ਦੀਆਂ ਆਵਾਜ਼ਾਂ ਸੁਨਣ ਤੋਂ ਬਾਅਦ ਕਰੀਬ 300 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਪੁਲਸ ਨੇ ਬੁੱਧਵਾਰ ਕਿਹਾ ਕਿ ਮੰਗਲਵਾਰ ਰਾਤ 9 ਵਜੇ ਤੋਂ ਬਾਅਦ ਝਟਕਿਆਂ ਸਮੇਤ ਧਮਾਕੇ ਦੀ ਆਵਾਜ਼ ਸੁਣੀ ਗਈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਪੁਲਸ ਨੇ 85 ਪਰਵਾਰਾਂ ਦੇ ਕਰੀਬ 287 ਵਿਅਕਤੀਆਂ ਨੂੰ ਮੰਗਲਵਾਰ ਦੇਰ ਰਾਤ ਇਕ ਸਕੂਲ ਦੀ ਇਮਾਰਤ ਵਿਚ ਲਿਜਾਇਆ ਗਿਆ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਆਪਣੇ ਖੇਤਰ ਵਿਚ ਗ੍ਰੇਨਾਈਟ ਦੀਆਂ ਖਦਾਨਾਂ ਵਿੱਚੋਂ ੨ਵਾਰ-ਵਾਰ ਧਮਾਕਿਆਂ ਵਾਲੀਆਂ ਆਵਾਜ਼ਾਂ ਝਟਕਿਆਂ ਸਮੇਤ ਸੁਣੀਆਂ, ਜਿਸ ਕਾਰਨ ਇਲਾਕੇ ਦੇ ਕੁੱਝ ਮਕਾਨਾਂ ਵਿਚ ਤਰੇੜਾਂ ਵੀ ਦੇਖਣ ਨੂੰ ਮਿਲੀਆਂ।