ਨਵੀਂ ਦਿੱਲੀ : ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰਾਏ ਦਾ ਸ਼ੁੱਕਰਵਾਰ ਸਵੇਰੇ ਏਮਜ਼ ’ਚ ਦੇਹਾਂਤ ਹੋ ਗਿਆ। ਦੇਬਰਾਏ (69) ਨੇ ਮੁੱਢਲੀ ਪੜ੍ਹਾਈ ਰਾਮਕਿ੍ਰਸ਼ਨ ਮਿਸ਼ਨ ਸਕੂਲ, ਨਰਿੰਦਰਪੁਰ ਤੋਂ ਕੀਤੀ ਅਤੇ ਉਚੇਰੀ ਸਿੱਖਿਆ ਪ੍ਰੈਜ਼ੀਡੈਂਸੀ ਕਾਲਜ ਕੋਲਕਾਤਾ, ਦਿੱਲੀ ਸਕੂਲ ਆਫ ਇਕਨਾਮਿਕਸ ਅਤੇ ਟਿ੍ਰਨਿਟੀ ਕਾਲਜ ਕੈਂਬਿ੍ਰਜ ਤੋਂ ਹਾਸਲ ਕੀਤੀ। ਪਦਮਸ੍ਰੀ ਪੁਰਸਕਾਰ ਨਾਲ ਸਨਮਾਨਤ ਉੱਘੇ ਅਰਥ ਸ਼ਾਸਤਰੀ ਦੇਬਰਾਏ ਪੁਣੇ ਸਥਿਤ ਗੋਖਲੇ ਇੰਸਟੀਚਿਊਟ ਆਫ ਪਾਲੀਟਿਕਸ ਐਂਡ ਇਕਨਾਮਿਕਸ ਦੇ ਚਾਂਸਲਰ ਵੀ ਰਹੇ।