ਨਵੀਂ ਦਿੱਲੀ : ਭਾਰਤ ਤੇ ਚੀਨ ਦੇ ਫੌਜੀਆਂ ਨੇ ਵੀਰਵਾਰ ਦੀਵਾਲੀ ਦੇ ਮੌਕੇ ਅਸਲ ਕੰਟਰੋਲ ਲਕੀਰ ’ਤੇ ਕਈ ਸਰਹੱਦੀ ਚੌਕੀਆਂ ’ਤੇ ਮਠਿਆਈ ਦਾ ਆਦਾਨ-ਪ੍ਰਦਾਨ ਕੀਤਾ। ਪੂਰਬੀ ਲੱਦਾਖ ਦੇ ਤਣਾਅ ਵਾਲੇ ਦੋ ਟਿਕਾਣਿਆਂ ਡੇਮਚੋਕ ਅਤੇ ਡੇਪਸਾਂਗ ’ਤੇ ਦੋਵਾਂ ਮੁਲਕਾਂ ਵੱਲੋਂ ਫੌਜਾਂ ਨੂੰ ਪਿੱਛੇ ਹਟਾ ਲਏ ਜਾਣ ਤੋਂ ਇਕ ਦਿਨ ਬਾਅਦ ਰਵਾਇਤੀ ਵਰਤ-ਵਿਹਾਰ ਦਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨਾਲ ਚੀਨ-ਭਾਰਤ ਸੰਬੰਧਾਂ ’ਚ ਨਿੱਘ ਮਹਿਸੂਸ ਕੀਤਾ ਜਾ ਸਕਦਾ ਹੈ। ਤਣਾਅ ਘੱਟ ਹੋਣ ਤੋਂ ਬਾਅਦ ਭਾਰਤੀ ਫੌਜ ਨੇ ਸ਼ੁੱਕਰਵਾਰ ਤੋਂ ਪੂਰਬੀ ਲੱਦਾਖ ਦੇ ਡੇਮਚੋਕ ਸੈਕਟਰ ’ਚ ਗਸ਼ਤ ਸ਼ੁਰੂ ਕਰ ਦਿੱਤੀ। ਜਲਦ ਹੀ ਡੇਪਸਾਂਗ ਸੈਕਟਰ ’ਚ ਵੀ ਗਸ਼ਤ ਸ਼ੁਰੂ ਕਰੇਗੀ। ਗਸ਼ਤ ਤਾਲਮੇਲ ਨਾਲ ਕੀਤੀ ਜਾਵੇਗੀ। ਦੋਵਾਂ ਦੇਸ਼ਾਂ ਦੇ ਫੌਜੀਆਂ ਨੂੰ ਗਸ਼ਤ ਦੀ ਜਾਣਕਾਰੀ ਹੋਵੇਗੀ।