ਮਥੁਰਾ : ਇੱਥੋਂ ਦੇ ਬਾਂਕੇ ਬਿਹਾਰੀ ਮੰਦਰ ਦੀ ਵੀਡੀਓ ਵਾਇਰਲ ਹੋਈ ਹੈ, ਜਿੱਥੇ ਸ਼ਰਧਾਲੂ ਇੱਕ ਹਾਥੀ ਦੀ ਮੂਰਤੀ ਤੋਂ ਡਿੱਗਦਾ ਪਾਣੀ ਇਕੱਠਾ ਕਰਨ ਲਈ ਲਾਈਨ ’ਚ ਖੜ੍ਹੇ ਦਿਖਾਈ ਦੇ ਰਹੇ ਹਨ, ਜਿਸ ਨੂੰ ਉਹ ਚਰਨ ਅੰਮਿ੍ਰਤ ਮੰਨ ਰਹੇ ਹਨ। ‘ਚਰਨ ਅੰਮਿ੍ਰਤ’ ਨੂੰ ਭਗਵਾਨ ਕਿ੍ਰਸ਼ਨ ਦੇ ਚਰਨਾਂ ਦਾ ਪਵਿੱਤਰ ਜਲ ਮੰਨਿਆ ਜਾਂਦਾ ਹੈ। ਮੰਦਰ ਦੇ ਇੱਕ ਸ਼ਰਧਾਲੂ ਵੱਲੋਂ ਰਿਕਾਰਡ ਕੀਤੀ ਵੀਡੀਓ ’ਚ ਆਵਾਜ਼ ਮਿਥਿਹਾਸ ਨੂੰ ਤੋੜਦੀ ਸੁਣਾਈ ਦਿੰਦੀ ਹੈ“ਦੀਦੀ, ਯੇ ਏ ਸੀ ਕਾ ਪਾਨੀ ਹੈ, ਯੇ ਠਾਕੁਰ ਜੀ ਕੇ ਚਰਨੋਂ ਕਾ ਪਾਨੀ ਨਹੀਂ ਹੈ।’’ ਮੰਦਰ ਦੇ ਪੁਜਾਰੀਆਂ ਨੇ ਵੀ ਪੁਸ਼ਟੀ ਕੀਤੀ ਕਿ ਪਾਣੀ ਏ ਸੀ ਤੋਂ ਟਪਕ ਰਿਹਾ ਹੈ, ਪਰ ਸ਼ਰਧਾਲੂਆਂ ਨੇ ਉਨ੍ਹਾਂ ਨੂੰ ‘ਚਰਨ ਅੰਮਿ੍ਰਤ’ ਵਜੋਂ ਲੈਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਬਹੁਤ ਸਾਰੇ ਸ਼ਰਧਾਲੂ ਪਾਣੀ ਇਕੱਠਾ ਕਰਦੇ, ਪੀਂਦੇ ਅਤੇ ਛਿੜਕਦੇ ਰਹੇ। ਉਧਰ ਇਸ ਵੀਡੀਓ ਨੂੰ ਲੈ ਕੇ ‘ਐੱਕਸ’ ’ਤੇ ਵੱਖ-ਵੱਖ ਯੂਜ਼ਰਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਇਕ ਨੇ ਲਿਖਿਆਗੰਭੀਰ ਸਿੱਖਿਆ ਦੀ 100 ਫੀਸਦੀ ਲੋੜ ਹੈ। ਲੋਕ ਏ ਸੀ ਵਾਲਾ ਪਾਣੀ ਪੀ ਰਹੇ ਹਨ, ਇਹ ਸੋਚ ਰਹੇ ਹਨ ਕਿ ਇਹ ਭਗਵਾਨ ਦੇ ਚਰਨਾਂ ਦਾ ‘ਚਰਨ ਅੰਮਿ੍ਰਤ’ ਹੈ।





