ਗੂਹਲਾ ਚੀਕਾ : ਹਰਿਆਣਾ ਦੇ ਗੂਹਲਾ ਚੀਕਾ ਸ਼ਹਿਰ ਦੇ ਇੱਕ ਘਰ ’ਚ ਸੋਮਵਾਰ ਤੜਕੇ ਕਰੀਬ ਸਾਢੇ ਤਿੰਨ ਵਜੇ ਗੈਸ ਸਿਲੰਡਰ ਫਟਣ ਕਾਰਨ 16 ਸਾਲ ਦੀ ਕੋਮਲ ਅਤੇ ਉਸ ਦੀ ਡੇਢ ਸਾਲਾ ਭਤੀਜੀ ਰੂਹੀ ਦੀ ਮੌਤ ਗਈ ਅਤੇ ਤਿੰਨ ਜੀਅ ਬੁਰੀ ਤਰ੍ਹਾਂ ਫੱਟੜ ਹੋ ਗਏ। ਵਾਰਡ ਨੰਬਰ 3 ਦੇ ਘਰ ’ਚ ਦੋ ਭਰਾ ਬਲਵਾਨ ਸਿੰਘ ਅਤੇ ਬਲਜੀਤ ਸਿੰਘ ਆਪਣੇ ਪਰਵਾਰਾਂ ਸਮੇਤ ਰਹਿ ਰਹੇ ਹਨ। ਧਮਾਕੇ ਨਾਲ ਘਰ ਦੇ ਇੱਕ ਪਾਸੇ ਦੀ ਕੰਧ ਪੂਰੀ ਤਰ੍ਹਾਂ ਢਹਿ ਗਈ ਅਤੇ ਲੈਂਟਰ ਲਟਕ ਗਿਆ। ਹਾਦਸੇ ’ਚ ਸੁਨੀਤਾ (46), ਉਸ ਦੀ ਨੂੰਹ ਸਪਨਾ (29) ਅਤੇ ਬਲਵਾਨ (50) ਬੁਰੀ ਤਰ੍ਹਾਂ ਫੱਟੜ ਹੋਏ ਹਨ। ਧਮਾਕਾ ਏਨਾ ਜ਼ਬਰਦਸਤ ਸੀ ਕਿ ਉਸ ਦੀ ਆਵਾਜ਼ ਚਾਰ ਕਿਲੋਮੀਟਰ ਤੱਕ ਸੁਣਾਈ ਦਿੱਤੀ। ਨੇੜਲੇ ਦਰਜਨ ਭਰ ਮਕਾਨਾਂ ਦਾ ਵੀ ਨੁਕਸਾਨ ਹੋਇਆ ਹੈ।





