ਦੇਹਰਾਦੂਨ : ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਕਰੀਬ ਸਾਢੇ 8 ਵਜੇ ਬੱਸ ਕਰੀਬ 200 ਫੁੱਟ ਡੰੂਘੀ ਖੱਡ ’ਚ ਡਿੱਗਣ ਕਾਰਨ 36 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਗੜ੍ਹਵਾਲ ਮੋਟਰ ਓਨਰਜ਼ ਯੂਨੀਅਨ ਦੀ 42 ਸੀਟਾਂ ਵਾਲੀ ਬੱਸ ਗੜ੍ਹਵਾਲ ਦੇ ਕਿਨਾਥ ਤੋਂ ਕੁਮਾਉਂ ਦੇ ਰਾਮਨਗਰ ਜਾ ਰਹੀ ਸੀ ਤੇ ਅਲਮੋੜਾ ਦੇ ਮਰਚੁਲਾ ’ਚ ਇਹ ਹਾਦਸਾ ਵਾਪਰਿਆ।





