ਮੋਦੀ ਨੇ ਚੋਣ ਰੈਲੀ ’ਚ ਰਾਮ ਮੰਦਰ ਚੇਤੇ ਕਰਾਇਆ

0
116

ਅਕੋਲਾ (ਮਹਾਰਾਸ਼ਟਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕਿਹਾ ਕਿ ਜਿੱਥੇ ਵੀ ਕਾਂਗਰਸ ਦੀ ਸਰਕਾਰ ਬਣਦੀ ਹੈ, ਉਹ ਰਾਜ ਪਾਰਟੀ ਦੇ ‘ਸ਼ਾਹੀ ਪਰਵਾਰ’ ਦਾ ਏ ਟੀ ਐੱਮ ਬਣ ਜਾਂਦਾ ਹੈ। ਇਥੇ ਭਾਜਪਾ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾਅਸੀਂ ਮਹਾਰਾਸ਼ਟਰ ਨੂੰ ਕਾਂਗਰਸ ਦਾ ਏ ਟੀ ਐੱਮ ਨਹੀਂ ਬਣਨ ਦੇਵਾਂਗੇ। ਉਨ੍ਹਾ ਦਾਅਵਾ ਕੀਤਾ ਕਿ ਮਹਾਰਾਸ਼ਟਰ ਚੋਣਾਂ ਲਈ ਕਰਨਾਟਕ ’ਚ ਸ਼ਰਾਬ ਦੇ ਕਾਰੋਬਾਰ ਤੋਂ 700 ਕਰੋੜ ਰੁਪਏ ਦੀ ਉਗਰਾਹੀ ਕੀਤੀ ਗਈ ਹੈ। ਇਸੇ ਤਰ੍ਹਾਂ ਤਿਲੰਗਾਨਾ ਅਤੇ ਹਿਮਾਚਲ ਵੀ ਸ਼ਾਹੀ ਪਰਵਾਰ ਦੇ ਏ ਟੀ ਐੱਮ ਬਣ ਚੁੱਕੇ ਹਨ। ਉਨ੍ਹਾ ਕਿਹਾ2019 ’ਚ ਅੱਜ ਦੇ ਦਿਨ, ਦੇਸ਼ ਦੀ ਸੁਪਰੀਮ ਕੋਰਟ ਨੇ ਰਾਮ ਮੰਦਰ ਬਾਰੇ ਆਪਣਾ ਫੈਸਲਾ ਦਿੱਤਾ। 9 ਨਵੰਬਰ ਦੀ ਇਹ ਤਰੀਕ ਇਸ ਲਈ ਵੀ ਯਾਦ ਰੱਖੀ ਜਾਵੇਗੀ, ਕਿਉਂਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਰ ਧਰਮ ਦੇ ਲੋਕਾਂ ਨੇ ਬਹੁਤ ਸੰਵੇਦਨਸ਼ੀਲਤਾ ਦਿਖਾਈ ਸੀ।
120 ਲੱਖ ਟਨ ਤੋਂ ਵੱਧ ਝੋਨੇ ਦੀ ਖਰੀਦ
ਨਵੀਂ ਦਿੱਲੀ : ਐੱਫ ਸੀ ਆਈ ਅਤੇ ਸੂਬਾ ਏਜੰਸੀਆਂ ਨੇ ਪੰਜਾਬ ’ਚ 8 ਨਵੰਬਰ ਤੱਕ 27,995 ਕਰੋੜ ਰੁਪਏ ਦੇ 120.67 ਲੱਖ ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਹੈ। ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 8 ਨਵੰਬਰ ਤੱਕ 126.67 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ। ਇਸ ਵਾਰ 4,839 ਮਿੱਲ ਮਾਲਕਾਂ ਨੇ ਝੋਨੇ ਦੀ ਸ਼ੈਲਿੰਗ ਲਈ ਅਰਜ਼ੀਆਂ ਦਿੱਤੀਆਂ ਹਨ ਅਤੇ ਪੰਜਾਬ ਰਾਜ ਸਰਕਾਰ ਵੱਲੋਂ 4,743 ਮਿੱਲਰਾਂ ਨੂੰ ਪਹਿਲਾਂ ਹੀ ਕੰਮ ਅਲਾਟ ਕੀਤਾ ਜਾ ਚੁੱਕਾ ਹੈ।
ਲੜਾਈ ’ਚ 3 ਮਰੇ
ਗੜ੍ਹਸ਼ੰਕਰ : ਮੋਰਾਂਵਾਲੀ ਪਿੰਡ ’ਚ ਦੋ ਧਿਰਾਂ ਵਿਚਾਲੇ ਝੜਪ ’ਚ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਪੁਰਾਣੀ ਰੰਜ਼ਿਸ਼ ਕਾਰਨ ਇਹ ਝਗੜਾ ਹੋਇਆ ਦੱਸਿਆ ਗਿਆ ਹੈ। ਮਰਨ ਵਾਲੇ 2 ਨੌਜਵਾਨ ਮੋਰਾਂਵਾਲੀ ਤੇ ਇਕ ਬੰਗਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ।
ਤਿੰਨ ਡੱਬੇ ਪਟੜੀਓਂ ਉਤਰੇ
ਹਾਵੜਾ : ਸਿਕੰਦਰਾਬਾਦ-ਸ਼ਾਲੀਮਾਰ ਐੱਕਸਪ੍ਰੈੱਸ ਦੇ ਤਿੰਨ ਡੱਬੇ ਨਲਪੁਰ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਸੁਰੱਖਿਆ ਕਰਮੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ।