ਮੁਕਾਬਲੇ ’ਚ ਜੇ ਸੀ ਓ ਸ਼ਹੀਦ

0
170

ਜੰਮੂ : ਕਿਸ਼ਤਵਾੜ ਦੇ ਭਾਰਤ ਰਿਜ ਇਲਾਕੇ ’ਚ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਜੇ ਸੀ ਓ ਨਾਇਬ ਸੂਬੇਦਾਰ ਰਾਕੇਸ਼ ਕੁਮਾਰ ਸ਼ਹੀਦ ਹੋ ਗਏ ਜਦਕਿ ਚਾਰ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਫੌਜ ਤੇ ਪੁਲਸ ਦੀ ਸਾਂਝੀ ਟੀਮ ਜੰਗਲ ’ਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ ਕਿ ਦਹਿਸ਼ਤਗਰਦਾਂ ਨਾਲ ਟਾਕਰਾ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦੋ ਵਿਲੇਜ ਡਿਫੈਂਸ ਗਾਰਡਾਂ (ਵੀ ਡੀ ਜੀ’ਜ਼) ਦੀ ਹੱਤਿਆ ਮਗਰੋਂ ਵੀਰਵਾਰ ਸ਼ਾਮ ਤੋਂ ਕੁੰਟਵਾੜਾ ਤੇ ਕੇਸਵਾਂ ਦੇ ਜੰਗਲਾਂ ’ਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਅਪਰੇਸ਼ਨ ਜਾਰੀ ਹੈ। ਮੰਨਿਆ ਜਾਂਦਾ ਹੈ ਕਿ ਸੁਰੱਖਿਆ ਬਲਾਂ ਨੇ ਤਿੰਨ ਜਾਂ ਚਾਰ ਦਹਿਸ਼ਤਗਰਦਾਂ ਨੂੰ ਘੇਰਾ ਪਾਇਆ ਹੋਇਆ ਹੈ। ਇਹ ਉਹੀ ਦਹਿਸ਼ਤਗਰਦ ਹਨ, ਜਿਨ੍ਹਾਂ ਨੇ ਗਾਰਡਾਂ ਦੀ ਹੱਤਿਆ ਕੀਤੀ ਸੀ।
ਇਸੇ ਦੌਰਾਨ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਜ਼ਾਬਰਵਾਨ ਜੰਗਲੀ ਇਲਾਕੇ ’ਚ ਵੀ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ ਜਾਰੀ ਸੀ। ਜਵਾਨਾਂ ਨੇ ਦੋ ਤੋਂ ਤਿੰਨ ਦਹਿਸ਼ਤਗਰਦਾਂ ਨੂੰ ਘੇਰਾ ਪਾਇਆ ਹੋਇਆ ਹੈ। ਨਿਸ਼ਾਤ ਇਲਾਕੇ ਦੇ ਉਪਰਲੇ ਹਿੱਸੇ ਨੂੰ ਡਾਚੀਗਾਮ ਨਾਲ ਜੋੜਦੇ ਜੰਗਲੀ ਇਲਾਕੇ ਵਿਚ ਐਤਵਾਰ ਸਵੇਰੇ 9 ਵਜੇ ਦੇ ਕਰੀਬ ਮੁਕਾਬਲਾ ਸ਼ੁਰੂ ਹੋਇਆ।