ਟੋਰਾਂਟੋ : ਬਰੈਂਪਟਨ ’ਚ ਹਿੰਦੂ ਮੰਦਰ ’ਚ ਭੰਨਤੋੜ ਕਰਨ ਦੇ ਮਾਮਲੇ ’ਚ ਕੈਨੇਡੀਅਨ ਪੁਲਸ ਨੇ ਬਰੈਂਪਟਨ ਦੇ ਇੰਦਰਜੀਤ ਗੋਸਲ (35) ਨੂੰ ਸ਼ੁੱਕਰਵਾਰ ਗਿ੍ਰਫਤਾਰ ਕੀਤਾ ਤੇ ਫਿਰ ਕੁਝ ਸ਼ਰਤਾਂ ਨਾਲ ਛੱਡ ਦਿੱਤਾ। ਉਸ ਉੱਪਰ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਗੋਸਲ ਨੂੰ ਸਿੱਖ ਫਾਰ ਜਸਟਿਸ ਦੇ ਜਨਰਲ ਕਾਊਂਸਲ ਗੁਰਪਤਵੰਤ ਪਨੂੰ ਦਾ ਲੈਫਟੀਨੈਂਟ ਦੱਸਿਆ ਜਾਂਦਾ ਹੈ। ਪਿਛਲੇ ਸਾਲ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਉਸ ਨੇ ਰਾਇਸ਼ੁਮਾਰੀ ਦੇ ਮੁੱਖ ਕੈਨਾਡਾਈ ਕਨਵੀਨਰ ਦੇ ਰੂਪ ’ਚ ਉਸ ਦੀ ਜਗ੍ਹਾ ਲਈ। ਨਿੱਝਰ ਦੀ ਹੱਤਿਆ ਤੋਂ ਬਾਅਦ ਉੱਥੇ ਰੈਫਰੈਂਡਮ ਨਾਲ ਜੁੜੇ ਕੰਮ ਨੂੰ ਦੇਖ ਰਿਹਾ ਹੈ।



