ਲੁਧਿਆਣਾ : ਸ਼ੁੱਕਰਵਾਰ ਇਕ ਦਰਜਨ ਤੋਂ ਵੱਧ ਵਿਅਕਤੀਆਂ ਨੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਪੀ ਏ ਹਰਜਿੰਦਰ ਸਿੰਘ ਢੀਂਡਸਾ (35) ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਪੁਲਸ ਮੁਤਾਬਕ ਢੀਂਡਸਾ ਜ਼ਖਮੀ ਹੋਏ ਹਨ | ਹਾਲਾਂਕਿ ਹਸਪਤਾਲ ‘ਚ ਉਸ ਦੀ ਹਾਲਤ ਸਥਿਰ ਸੀ | ਫਿਰੋਜ਼ਪੁਰ ਰੋਡ ਸਥਿਤ ਹਸਪਤਾਲ ਦੇ ਚੇਅਰਮੈਨ ਭਗਵਾਨ ਸਿੰਘ ਨੇ ਦੱਸਿਆ—ਢੀਂਡਸਾ ਨੂੰ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਆਈ ਸੀ ਯੂ ਵਿਚ ਰੱਖਿਆ ਗਿਆ ਹੈ | ਪੁਲਸ ਵੱਲੋਂ ਘਟਨਾ ਸਥਾਨ ਨੇੜੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ਼ ਇਕੱਠੀ ਕੀਤੀ ਜਾ ਰਹੀ ਹੈ | ਪੁਲਸ ਨੇ ਦੱਸਿਆ ਕਿ ਢੀਂਡਸਾ ਲੁਧਿਆਣਾ ਵਿਚ ਆਪਣੇ ਦਫਤਰ ਨੂੰ ਜਾ ਰਿਹਾ ਸੀ ਕਿ ਮੋਟਰਸਾਈਕਲਾਂ ‘ਤੇ ਆਏ 12 ਤੋਂ 15 ਜਣਿਆਂ ਨੇ ਅਯਾਲੀ ਚੌਕ ਨੇੜੇ ਉਸ ਦੀ ਕਾਰ ਰੋਕ ਲਈ ਅਤੇ ਹਮਲਾ ਕਰਨ ਮਗਰੋਂ ਫਰਾਰ ਹੋ ਗਏ |