ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨੇ ਵੀਰਵਾਰ ਅੱਧੀ ਰਾਤ ਬਿਹਾਰ ਦੇ ਇਕ ਪਰਵਾਸੀ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਕਸ਼ਮੀਰ ਜ਼ੋਨ ਦੀ ਪੁਲਸ ਨੇ ਟਵੀਟ ਕੀਤਾ—ਅੱਧੀ ਰਾਤ ਨੂੰ ਦਹਿਸ਼ਤਗਰਦਾਂ ਨੇ ਸੋਦਨਾਰਾ ਸੰਬਲ, ਬਾਂਦੀਪੋਰਾ ਵਿਚ ਬਿਹਾਰ ਦੇ ਮਧੇਪੁਰਾ ਅਧੀਨ ਪੈਂਦੇ ਬੇਸਾਧ ਪਿੰਡ ਦੇ ਵਾਸੀ ਮੁਹੰਮਦ ਅਮਰੇਜ਼ ਪੁੱਤਰ ਮੁਹੰਮਦ ਜ਼ਲੀਲ ‘ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ | ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ |