ਨਵੀਂ ਦਿੱਲੀ : ਤਾਇਵਾਨ ਸੰਕਟ ਬਾਰੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਚੱਲ ਰਹੇ ਘਟਨਾਕ੍ਰਮ ਨੂੰ ਲੈ ਕੇ ਫਿਕਰਮੰਦ ਹੈ | ਭਾਰਤ ਨੇ ਮੌਜੂਦਾ ਸਥਿਤੀ ਬਦਲਣ ਵਾਲੀ ਕਿਸੇ ਵੀ ਇਕਤਰਫਾ ਕਾਰਵਾਈ ਕਰਨ ਤੋਂ ਦੂਰ ਰਹਿਣ ਅਤੇ ਸਬਰ ਰੱਖਣ ਦੀ ਅਪੀਲ ਕਰਦਿਆਂ ਖਿੱਤੇ ‘ਚ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰੱਖਣ ‘ਤੇ ਵੀ ਜ਼ੋਰ ਦਿੱਤਾ ਹੈ |
ਦੱਸਣਯੋਗ ਹੈ ਕਿ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਹਾਲ ਹੀ ‘ਚ ਤਾਇਵਾਨ ਦਾ ਦੌਰਾ ਕੀਤੇ ਜਾਣ ਮਗਰੋਂ ਚੀਨ ਵੱਲੋਂ ਤਾਇਵਾਨ ਦੇ ਆਲੇ-ਦੁਆਲੇ ਵੱਡੀਆਂ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ |