13.8 C
Jalandhar
Monday, December 23, 2024
spot_img

ਦਿੱਲੀ ‘ਚ 2251 ਕਾਰਤੂਸ ਫੜੇ

ਨਵੀਂ ਦਿੱਲੀ : ਆਜ਼ਾਦੀ ਦਿਹਾੜੇ ਤੋਂ ਤਿੰਨ ਦਿਨ ਪਹਿਲਾਂ ਦਿੱਲੀ ਪੁਲਸ ਦੀ ਪੂਰਬੀ ਜ਼ਿਲ੍ਹਾ ਇਕਾਈ ਨੇ 2251 ਕਾਰਤੂਸ ਬਰਾਮਦ ਕੀਤੇ ਹਨ | ਇਸ ਮਾਮਲੇ ‘ਚ ਗੰਨ ਹਾਊਸ ਦੇ ਮਾਲਕ ਸਣੇ ਛੇ ਜਣਿਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਏ ਸੀ ਪੀ (ਪੂਰਬੀ ਰੇਂਜ) ਵਿਕਰਮਜੀਤ ਸਿੰਘ ਨੇ ਦੱਸਿਆ ਕਿ ਮੁੱਢਲੇ ਤੌਰ ‘ਤੇ ਮੁਲਜ਼ਮਾਂ ਦੇ ਅਪਰਾਧਕ ਨੈੱਟਵਰਕ ਨਾਲ ਜੁੜੇ ਹੋਣ ਅਤੇ ਦਹਿਸ਼ਤਗਰਦੀ ਦੇ ਪਹਿਲੂਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾ ਮੁਤਾਬਕ ਫੜੇ ਗਏ ਛੇ ਮੁਲਜ਼ਮਾਂ ਵਿਚ ਦੋ ਜਣਿਆਂ ਦੀ ਪਛਾਣ ਰਾਸ਼ਿਦ ਅਤੇ ਅਜਮਲ ਵਜੋਂ ਹੋਈ ਹੈ | ਇਨ੍ਹਾਂ ਦੋਵਾਂ ਬਾਰੇ ਇੱਕ ਆਟੋ ਰਿਕਸ਼ਾ ਚਾਲਕ ਨੇ ਪੁਲਸ ਨੂੰ ਸੂਹ ਦਿੱਤੀ ਸੀ, ਜਿਹੜਾ ਦੋਵਾਂ ਨੂੰ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਛੱਡ ਕੇ ਗਿਆ ਸੀ |

Related Articles

LEAVE A REPLY

Please enter your comment!
Please enter your name here

Latest Articles