ਦੇਹਰਾਦੂਨ : ਇੱਥੇ ਚੌਕ ’ਤੇ ਸੋਮਵਾਰ ਰਾਤ ਮਾਰੇ ਜਾਣ ਵਾਲੇ 6 ਨੌਜਵਾਨਾਂ ਦੀ ਇਨੋਵਾ ਹਾਦਸੇ ਵੇਲੇ 180 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ। ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ, ਜਦੋਂ ਟੋਇਟਾ ਕੰਪਨੀ ਦੀ ਤਕਨੀਕੀ ਟੀਮ ਨੇ ਕੈਂਟ ਥਾਣੇ ’ਚ ਹਾਦਸਾਗ੍ਰਸਤ ਇਨੋਵਾ ਦੀ ਤਕਨੀਕੀ ਜਾਂਚ ਕੀਤੀ। ਜਾਖਨ ਤੋਂ ਰਾਜਪੁਰ ਰੋਡ, ਘੰਟਾਘਰ, ਚਕਰਟਾ ਰੋਡ, ਬੱਲੂਪੁਰ ਚੌਕ ਰਾਹੀਂ ਓ ਐੱਨ ਜੀ ਸੀ ਚੌਕ ਤੱਕ 10 ਕਿਲੋਮੀਟਰ ਦੇ ਸਫਰ ਦੌਰਾਨ ਇਨੋਵਾ ਨੇ ਪੰਜ ਪੁਲਸ ਚੈਕਿੰਗ ਬੈਰੀਅਰਾਂ ਨੂੰ ਪਾਰ ਕੀਤਾ।
ਗੱਡੀ ਨਵੀਂ ਸੀ ਅਤੇ ਰਜਿਸਟ੍ਰੇਸ਼ਨ ਨੰਬਰ ਪਲੇਟ ਵੀ ਨਹੀਂ ਸੀ, ਪਰ ਉਹ ਕਿਤੇ ਵੀ ਨਹੀਂ ਰੁਕੀ ਅਤੇ ਬੇਲਗਾਮ ਰਫਤਾਰ ਨਾਲ ਚੱਲ ਰਹੀ ਸੀ। ਰਾਜਪੁਰ ਰੋਡ ’ਤੇ ਨੌਜਵਾਨ ਜਦੋਂ ਘੰਟਾਘਰ ਵੱਲ ਨੂੰ ਰਵਾਨਾ ਹੋਏ ਤਾਂ ਉਹ ਬੇਲਗਾਮ ਰਫਤਾਰ ਨਾਲ ਉਲਟ ਦਿਸ਼ਾ ਵੱਲ ਜਾ ਰਹੇ ਸਨ।


