11 ਪਿਸਤੌਲ ਬਰਾਮਦ

0
113

ਫਿਰੋਜ਼ਪੁਰ : ਫਿਰੋਜ਼ਪੁਰ ਪੁਲਸ ਨੇ ਵੀਰਵਾਰ 11 ਪਿਸਤੌਲ ਅਤੇ 21 ਮੈਗਜ਼ੀਨ ਬਰਾਮਦ ਕੀਤੇ, ਪਰ ਸ਼ੱਕੀ ਮੋਟਰਸਾਈਕਲ ਸਵਾਰ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਟੀਮਾਂ ਉਨ੍ਹਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਯਾਦਵ ਨੇ ਕਿਹਾ ਕਿ ਤਫਤੀਸ਼ ਕਰਕੇ ਪੁਲਸ ਟੀਮਾਂ ਨੇ ਮੋਟਰਸਾਈਕਲ ਨੂੰ ਫਰੀਦਕੋਟ ਤੱਕ ਟਰੇਸ ਕੀਤਾ, ਜਿੱਥੇ ਰਜਿਸਟਰਡ ਮਾਲਕ ਦੀ ਪਛਾਣ ਕੀਤੀ ਗਈ।