ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬੱਚੀ ਦੀ ਮਿਲੀ ਲਾਸ਼

0
277

ਅੰਮਿ੍ਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਬਾਹਰਵਾਰ ਘੰਟਾਘਰ ਗੇਟ ਨੇੜੇ ਪਲਾਜ਼ਾ ਤੋਂ ਵੀਰਵਾਰ ਸ਼ਾਮ ਮਿ੍ਤਕ ਬੱਚੀ ਦੀ ਲਾਸ਼ ਮਿਲਣ ਨਾਲ ਸੰਗਤ ‘ਚ ਡਰ ਦਾ ਮਾਹੌਲ ਹੈ, ਉੱਥੇ ਹੀ ਹੁਣ ਮਿ੍ਤਕ ਬੱਚੀ ਨੂੰ ਉੱਥੇ ਰੱਖਣ ਵਾਲੀ ਔਰਤ ਦੀਆਂ ਤਸਵੀਰਾਂ ਜਾਰੀ ਹੋ ਗਈਆਂ ਹਨ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ਼ਾਮ ਘੰਟਾਘਰ ਗੇਟ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੱਥ ਧੋਣ ਵਾਲੀਆਂ ਟੂਟੀਆਂ ਵਾਲੇ ਪਾਸੇ ਛੇ ਤੋਂ ਸੱਤ ਸਾਲ ਦੀ ਬੱਚੀ ਦੀ ਲਾਸ਼ ਮਿਲੀ ਸੀ, ਜਿਸ ਦੇ ਸਰੀਰ ‘ਤੇ ਨੀਲੇ ਧੱਬੇ ਪਏ ਹੋਏ ਸਨ | ਇਸ ਬੱਚੀ ਦੇ ਮਿਲਣ ਉਪਰੰਤ ਸਥਾਨਕ ਪੁਲਸ ਚਾੌਕੀ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨਿਆ ਦਿੱਤਾ | ਲਾਸ਼ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਲਿਆਉਣ ਵਾਲੀ ਕਥਿਤ ਔਰਤ ਦੀਆਂ ਤਸਵੀਰਾਂ ਮਿਲਣ ਨਾਲ ਸਾਫ ਜ਼ਾਹਿਰ ਹੋ ਗਿਆ ਹੈ ਕਿ ਬੱਚੀ ਨੂੰ ਮਿ੍ਤਕ ਹਾਲਤ ‘ਚ ਤਸਵੀਰਾਂ ਵਾਲੀ ਔਰਤ ਹੀ ਛੱਡ ਕੇ ਗਈ ਹੈ | ਸੀ ਸੀ ਟੀ ਵੀ ਸ੍ਰੀ ਦਰਬਾਰ ਸਾਹਿਬ ਵਿਭਾਗ ਸ਼੍ਰੋਮਣੀ ਕਮੇਟੀ ਤੇ ਪੁਲਸ ਚੌਕੀ ਗਲਿਆਰਾ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਇਕ ਔਰਤ ਬੱਚੀ ਨੂੰ ਫੜੀ ਜਾ ਰਹੀ ਹੈ ਤੇ ਉਸ ਨਾਲ ਇਕ ਛੋਟਾ ਲੜਕਾ ਵੀ ਹੈ, ਜਿਸ ਦੇ ਹੱਥ ਵਿੱਚ ਇਕ ਹੈਂਡਬੈਗ ਤੇ ਟਰਾਲੀ ਬੈਗ ਹੈ |
ਉਧਰ ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਬੱਚੀ ਨੂੰ ਜਾਣਦਾ ਹੈ ਜਾਂ ਇਸ ਬੱਚੀ ਨਾਲ ਸਬੰਧਤ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਦਫਤਰ ਸ੍ਰੀ ਦਰਬਾਰ ਸਾਹਿਬ (ਸੰ: ਨੰ: 9781130219) ਜਾਂ ਫਿਰ ਸਥਾਨਕ ਗਲਿਆਰਾ ਚੌਕੀ ਵਿਖੇ ਦੱਸਣ ਦੀ ਕਿ੍ਪਲਾਤਾ ਕਰਨੀ |

LEAVE A REPLY

Please enter your comment!
Please enter your name here