ਝਾਂਸੀ : ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ’ਚ ਬਣੇ ਐੱਨ ਆਈ ਸੀ ਯੂ ’ਚ ਸ਼ੁੱਕਰਵਾਰ ਰਾਤ ਅੱਗ ਉਦੋਂ ਲੱਗੀ, ਜਦੋਂ ਨਵਜੰਮੇ ਬੱਚਿਆਂ ਦੇ ਪੂਰੇ ਵਾਰਡ ’ਚ ਆਕਸੀਜਨ ਦੀ ਸਪਲਾਈ ਹੋ ਰਹੀ ਸੀ। ਅੱਗ ਲੱਗਣ ਦਾ ਮੁੱਢਲਾ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ।
ਅੱਗ ਆਕਸੀਜਨ ਕੰਸੈਂਟਰੇਟਰ ਦੇ ਅੰਦਰ ਲੱਗੀ ਅਤੇ ਕਮਰੇ ’ਚ ਬਹੁਤ ਜ਼ਿਆਦਾ ਆਕਸੀਜਨ ਹੋਣ ਕਾਰਨ ਇਕ ਤੋਂ ਬਾਅਦ ਇਕ ਧਮਾਕਿਆਂ ਨਾਲ ਫੈਲਦੀ ਗਈ। ਨਤੀਜੇ ਵਜੋਂ 10 ਬੱਚੇ ਦੁਨੀਆ ’ਤੇ ਆਉਣ ਦੇ ਕੁਝ ਚਿਰ ਬਾਅਦ ਚਲੇ ਗਏ।



